ਹੈਲੋ ਦੋਸਤੋ, ਤੁਸੀਂ ਕਿਵੇਂ ਹੋ. ਵੈਸੇ, ਕਿਸੇ ਹੋਰ ਗ੍ਰਹਿ ‘ਤੇ ਜਾਣ ਦੀ ਅਤੇ ਓਥੇ ਵਸਣ ਦੀ ਤੁਹਾਡੀ ਇੱਛਾ ਕਿਵੇਂ ਦੀ ਹੈ ? ਕੀ ਤੁਸੀਂ ਮੰਗਲ ਗ੍ਰਹਿ ‘ਤੇ ਜਾਣ ਬਹੁਤ ਇੱਛੁਕ ਹੋ ? ਜੇ ਹਾਂ, ਤਾਂ ਤੁਸੀਂ ਸੱਚਮੁੱਚ ਉਨ੍ਹਾਂ ਵਿੱਚੋਂ ਇੱਕ ਹੋ, ਜੋ ਬਹੁਤ ਅੱਗੇ ਦੀ ਸੋਚਦੇ ਹਨ। ਪਰ ਜੇਕਰ ਤੁਸੀਂ ਅਜੇ ਤੱਕ ਇਸ ਬਾਰੇ ਸੋਚਣ ਦੇ ਯੋਗ ਨਹੀਂ ਹੋਏ ਹੋ, ਤਾਂ ਆਪਣੀ ਸੋਚ ਨੂੰ ਇਸ ਵਲ੍ਹ ਜਰੂਰ ਲੈਕੇ ਜਾਓ, ਕਿਉਂਕਿ ਐਲੋਨ ਮਸਕ ਸਾਲ 2026 ਤੱਕ ਮੰਗਲ ਗ੍ਰਹਿ ‘ਤੇ ਇੱਕ ਬਸਤੀ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ। ਕੀ ਤੁਸੀਂ ਇਸਦਾ ਅਰਥ ਜਾਣਦੇ ਹੋ? ਇਸ ਦਾ ਮਤਲਬ ਹੈ, ਕਿ ਬਹੁਤ ਜਲਦੀ ਅਸੀਂ ਮਨੁੱਖ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ‘ਤੇ ਜਾ ਕੇ ਰਹਿ ਸਕਾਂਗੇ। ਹਾਂ, ਇਸ ਤਰ੍ਹਾਂ ਸੋਚ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਪਰ ਇਹ ਵੀ ਓਨਾ ਹੀ ਅਜੀਬ ਲੱਗਦਾ ਹੈ, ਕਿਉਂਕਿ ਧਰਤੀ ਨੂੰ ਛੱਡ ਕੇ ਕਿਤੇ ਹੋਰ ਰਹਿਣ ਦਾ ਖਿਆਲ ਅਪਣੇ ਮਨ ਵਿੱਚ ਕਦੇ ਨਹੀਂ ਆਇਆ। ਅਜਿਹੇ ‘ਚ ਇਸ ਨੂੰ ਛੱਡਣਾ ਥੋੜ੍ਹਾ ਮੁਸ਼ਕਿਲ ਹੋਵੇਗਾ। ਜਿਸ ਨਾਲ ਸਾਡਾ ਇੰਨਾ ਦੂੰਗਾ ਰਿਸ਼ਤਾ ਰਿਹਾ ਹੋਵੇ। ਖੈਰ, ਹੁਣ ਲਈ, ਆਓ ਅੱਗੇ ਦੇਖਦੇ ਹਾਂ, ਅਤੇ ਉਨ੍ਹਾਂ ਸਵਾਲਾਂ ਬਾਰੇ ਜਾਣਦੇ ਹਾਂ ਜੋ ਧਰਤੀ ਛੱਡਣ ਅਤੇ ਮੰਗਲ ਗ੍ਰਹਿ ‘ਤੇ ਵਸਣ ਦੀ ਖਬਰ ਸੁਣ ਕੇ ਤੁਹਾਡੇ ਦਿਮਾਗ ਵਿੱਚ ਹਲਚਲ ਪੈਦਾ ਕਰ ਰਹੇ ਹਨ, ਜਿਵੇਂ ਕੀ ਸਾਨੂੰ ਧਰਤੀ ਛੱਡ ਕੇ ਜਾਣਾ ਪਵੇਗਾ ? ਸਾਡੇ ਸੂਰਜੀ ਸਿਸਟਮ ਵਿੱਚ ਬਹੁਤ ਸਾਰੇ ਗ੍ਰਹਿ ਹਨ, ਤਾਂ ਅਸੀਂ ਮੰਗਲ ਨੂੰ ਹੀ ਕਿਉਂ ਚੁਣਿਆ? ਕੀ ਮੰਗਲ ਧਰਤੀ ਵਰਗਾ ਹੀ ਗ੍ਰਹਿ ਹੈ? ਕੀ ਇੱਥੇ ਭਵਿੱਖ ਵਿੱਚ ਜੀਵਨ ਦੀ ਸੰਭਾਵਨਾ ਹੈ?, ਜਾਂ ਕੀ ਪਹਿਲਾਂ ਵੀ ਉੱਥੇ ਕਦੇ ਜੀਵਨ ਮੌਜੂਦ ਸੀ ਆ ਹੁਣ ਵੀ ਹੈਗਾ?, ਕੀ ਮੰਗਲ ਗ੍ਰਹਿ ਅਜੇ ਵੀ ਵਰਤਮਾਨ ਵਿੱਚ ਜੀਵਨ ਦੇ ਸੰਕੇਤ ਦਿਖਾਉਂਦਾ ਹੈ? ਅਤੇ ਜੇਕਰ ਅਸੀਂ ਧਰਤੀ ਤੋਂ ਕਿਤੇ ਦੂਰ ਰਹਿਣਾ ਹੈ, ਤਾਂ ਅਸੀਂ ਚੰਦਰਮਾ ‘ਤੇ ਕਿਉਂ ਨਹੀਂ ਜਾਂਦੇ? ਤੁਹਾਡੇ ਮਨ ਵਿੱਚ ਅਜਿਹੇ ਕਈ ਸਵਾਲਾਂ ਦੇ ਜਵਾਬ, ਇਸ ਵੀਡੀਓ ਵਿੱਚ ਤੁਹਾਡੀ ਉਡੀਕ ਕਰ ਰਹੇ ਹਨ। ਇਸ ਲਈ ਇੱਕ ਅਜਿਹੀ ਉਡਾਣ ਲਈ ਤਿਆਰ ਹੋ ਜਾਓ, ਜਿਸਦਾ ਸਫਰ ਬਹੁਤ ਦੂਰ ਤਕ ਦਾ ਹੈ, ਅਤੇ ਰੋਮਾਂਚ ਨਾਲ ਭਰਪੂਰ ਵੀ ਹੈ। ਕਿਉਂਕਿ ਇਹ ਮੰਗਲ ਗ੍ਰਹਿ ਦੀ ਯਾਤਰਾ ਹੈ, ਜਿੱਥੇ ਨਾਸਾ ਸਾਲ 2037 ਤੱਕ ਆਪਣੇ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਤਾਂ ਜੋ ਮੰਗਲ ਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾ ਸਕੇ। ਅਤੇ ਉਥੇ ਮਨੁੱਖੀ ਜੀਵਨ ਨੂੰ ਨਵੀਂ ਸ਼ੁਰੂਆਤ ਦਿੱਤੀ ਜਾ ਸਕਦੀ ਹੈ। ਅਤੇ ਐਲੋਨ ਮਸਕ ਸਾਲ 2026 ਤੱਕ, ਯਾਨੀ ਨਾਸਾ ਤੋਂ ਵੀ ਪਹਿਲਾਂ ਮੰਗਲ ‘ਤੇ ਬਸਤੀ ਬਣਾਉਣ ਦਾ ਇਰਾਦਾ ਬਣਾ ਚੁਕੇ ਹਨ। ਪਰ ਕੀ ਮੰਗਲ ਗ੍ਰਹਿ ‘ਤੇ ਪਹੁੰਚਣ ਅਤੇ ਇਸ ‘ਤੇ ਮਨੁੱਖਾਂ ਨੂੰ ਵਸਾਉਣ ਦੀ ਜਲਦਬਾਜ਼ੀ ਦਾ ਕੋਈ ਖਾਸ ਕਾਰਨ ਹੈ? ਜਿਸ ਤਰ੍ਹਾਂ ਧਰਤੀ ‘ਤੇ ਸਰੋਤ ਤੇਜ਼ੀ ਨਾਲ ਖਤਮ ਹੋ ਰਹੇ ਹਨ, ਅਤੇ ਕੁਦਰਤ ਦਾ ਅਸੰਤੁਲਨ ਵਧ ਰਿਹਾ ਹੈ। ਇੱਥੇ ਕਿਸੇ ਵੇਲੇ ਵੀ ਆਫ਼ਤ ਆ ਸਕਦੀ ਹੈ। ਬਰਫ਼ ਪਿਘਲ ਸਕਦੀ ਹੈ। ਭੂਚਾਲ ਆ ਸਕਦਾ ਹੈ। ਅਤੇ ਮਹਾਂਮਾਰੀਆਂ ਭਿਆਨਕ ਰੂਪ ਲੈ ਸਕਦੀਆਂ ਹਨ। ਸਟੀਫਨ ਹਾਕਿੰਗ ਨੇ ਵੀ ਕਿਹਾ ਸੀ, ਸਾਨੂੰ ਧਰਤੀ ਛੱਡਣੀ ਪਵੇਗੀ। ਕਿਉਂਕਿ ਇੱਥੇ ਕਿਸੇ ਵੇਲੇ ਵੀ ਤਬਾਹੀ ਹੋ ਸਕਦੀ ਹੈ। ਅਤੇ ਐਲੋਨ ਮਸਕ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ, ਲਗਭਗ 65 ਮਿਲੀਅਨ ਸਾਲ ਪਹਿਲਾਂ, ਇੱਕ ਗ੍ਰਹਿ ਦੇ ਨਾਲ ਧਰਤੀ ਟਕਰਾਉਣ ਕਾਰਨ ਧਰਤੀ ਤੋਂ ਡਾਇਨਾਸੌਰੱਸ ਦੀ ਹੋਂਦ ਪੂਰੀ ਤਰ੍ਹਾਂ ਮਿਟ ਗਈ ਸੀ, ਉਸੇ ਤਰ੍ਹਾਂ ਭਵਿੱਖ ਵਿੱਚ ਕਿਸੇ ਵੀ ਸਮੇਂ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ, ਇਸ ਲਈ ਸਾਨੂੰ ਆਪਣਾ ਕੋਈ ਨਵਾਂ ਠਿਕਾਣਾ ਲੱਭ ਲੈਣਾ ਚਾਹੀਦਾ ਹੈ । ਅਤੇ ਅਸੀਂ ਮਨੁੱਖਾਂ ਨੂੰ ਬਹੁ-ਗ੍ਰਹਿ ਬਣਨਾ ਚਾਹੀਦਾ ਹੈ, ਅਰਥਾਤ ਕਈ ਗ੍ਰਹਿਆਂ ‘ਤੇ ਰਹਿਣ ਵਾਲੇ ਜੀਵ ਬਣਨਾ ਚਾਹੀਦਾ ਹੈ। ਇਸ ਲਈ ਉਸਦੀ ਕੰਪਨੀ ਸਪੇਸ ਐਕਸ, ਮੰਗਲ ਨੂੰ ਬਹੁਤ ਤੇਜ਼ੀ ਨਾਲ ਟੈਰਾਫਾਰਮ ਕਰਨ ਦੀ ਯੋਜਨਾ ਬਣਾ ਰਹੀ ਹੈ। ਭਾਵ, ਮੰਗਲ ਨੂੰ ਧਰਤੀ ਵਰਗਾ ਗ੍ਰਹਿ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਜੋ ਉਥੇ ਮਨੁੱਖੀ ਜੀਵਨ ਸੰਭਵ ਹੋ ਸਕੇ। ਸੋ ਚੰਗੀ ਗੱਲ ਹੈ, ਕਿਸੇ ਨਵੀਂ ਥਾਂ ‘ਤੇ ਜਾਣ ਦਾ ਬਹੁਤ ਉਤਸ਼ਾਹ ਹੈ, ਇਹ ਆਪਣੇ ਲਈ ਬਿਲਕੁਲ ਵੱਖਰੀ ਅਤੇ ਨਵੀਂ ਦੁਨੀਆ ਹੋਵੇਗੀ। ਸਗੋਂ ਇੱਕ ਬਿਲਕੁਲ ਨਵਾਂ ਗ੍ਰਹਿ। ਹੁਣ ਇਸ ਸਭ ਬਾਰੇ ਸੋਚ ਕੇ, ਉਮੀਦ ਹੈ ਕਿ ਇਹ ਗ੍ਰਹਿ ਬਿਲਕੁਲ ਇਸ ਦੇ ਨਾਂ ਵਰਗਾ ਹੋਵੇਗਾ। ਭਾਵ, ਸਾਡੇ ਸਾਰਿਆਂ ਦਾ ਓਥੇ ਮੰਗਲ ਹੀ ਮੰਗਲ ਹੋਵੇਗਾ। ਪਰ ਕੀ ਤੁਸੀਂ ਨਹੀਂ ਸੋਚਦੇ, ਇਹ ਸਾਡੇ ਲਈ ਇੱਕ ਮੁਸ਼ਕਲ ਫੈਸਲਾ ਹੋਣ ਵਾਲਾ ਹੈ। ਕਿਉਂਕਿ ਅੱਜ ਤੱਕ ਅਸੀਂ ਪੜ੍ਹਦੇ-ਸੁਣਦੇ ਆ ਰਹੇ ਹਾਂ ਕਿ ਅਸੀਂ ਧਰਤੀ ‘ਤੇ ਰਹਿੰਦੇ ਹਾਂ, ਅਸਮਾਨ ਨੀਲਾ ਹੈ, ਇੱਕ ਦਿਨ 24 ਘੰਟਿਆਂ ਦਾ ਹੈ ਅਤੇ ਸਾਲ ਵਿੱਚ 365 ਦਿਨ ਹੁੰਦੇ ਹਨ। ਪਰ ਹੁਣ ਜਦੋਂ ਮੰਗਲ ਗ੍ਰਹਿ ‘ਤੇ ਵਸ ਗਏ ਤਾਂ ਇਹ ਸਭ ਬਦਲ ਜਾਵੇਗਾ। ਪਰ ਸਿਰਫ ਮੰਗਲ ਗ੍ਰਹਿ ਨੂੰ ਹੀ ਚੁਣਨ ਦਾ ਕੋਈ ਖਾਸ ਕਾਰਨ? ਜਵਾਬ ਜਾਣਨ ਲਈ ਤੁਹਾਨੂੰ ਸਾਡੇ ਨਾਲ ਸਫ਼ਰ ਜਾਰੀ ਰੱਖਣਾ ਹੋਵੇਗਾ। ਇਸ ਲਈ ਆਓ, ਪਰ ਸਾਵਧਾਨ ਰਹੋ, ਕਿਉਂਕਿ ਇਹ ਮੰਗਲ ਦੀ ਯਾਤਰਾ ਹੈ।
2.
ਤੁਸੀਂ ਜਾਣਦੇ ਹੋ ਕਿ, ਸਾਡੇ ਸੂਰਜੀ ਮੰਡਲ ਵਿੱਚ ਅੱਠ ਗ੍ਰਹਿ ਹਨ, ਜੋ ਅੰਦਰੂਨੀ ਅਤੇ ਬਾਹਰੀ ਗ੍ਰਹਿਆਂ ਵਿੱਚ ਵੰਡੇ ਹੋਏ ਹਨ। ਅੰਦਰੂਨੀ ਗ੍ਰਹਿ ਸੂਰਜ ਦੇ ਨੇੜੇ ਹਨ, ਅਤੇ ਬਾਹਰੀ ਗ੍ਰਹਿ ਸੂਰਜ ਤੋਂ ਬਹੁਤ ਦੂਰੀ ‘ਤੇ ਸਥਿਤ ਹਨ। ਅੰਦਰਲੇ ਗ੍ਰਹਿਆਂ ਵਿੱਚ ਚਾਰ ਗ੍ਰਹਿ ਹਨ। ਮਰਕਰੀ ਭਾਵ ਬੁਧ, ਵੀਨਸ ਭਾਵ ਸ਼ੁੱਕਰ, ਧਰਤੀ ਭਾਵ ਅਰ੍ਥ ਅਤੇ ਮੰਗਲ ਜਾਨੀ ਕੇ ਮਾਰ੍ਸ। ਇਹ ਚਾਰੇ ਗ੍ਰਹਿ ਤੇਰੇਸਟ੍ਰੀਅਲ ਦੇ ਹਨ। ਭਾਵ ਉਨ੍ਹਾਂ ਦੀ ਇੱਕ ਸਤਹ ਹੈ, ਅਤੇ ਬਾਹਰੀ ਗ੍ਰਹਿਆਂ ਵਿੱਚ ਚਾਰ ਗ੍ਰਹਿ ਵੀ ਹਨ, ਬ੍ਰਹਸਪਤ ਅਰਥਾਤ ਜੁਪੀਟਰ, ਸ਼ਨੀ ਅਰਥਾਤ ਸੈਟਰਨ, ਅਰੁਣ ਅਰਥਾਤ ਯੂਰੇਨਸ, ਅਤੇ ਵਰੁਣ ਅਰਥਾਤ ਨੈਪਚੂਨ, ਇਹ ਚਾਰੇ ਗੈਸੀ ਗ੍ਰਹਿ ਹਨ। ਭਾਵ ਉਹ ਗੈਸ ਦੇ ਬਣੇ ਹਨ। ਅਤੇ ਉਹਨਾਂ ਕੋਲ ਕੋਈ ਸਤ੍ਹਾ ਨਹੀਂ ਹੈ। ਹੁਣ ਇਨ੍ਹਾਂ ਵਿੱਚੋਂ ਮੰਗਲ ਗ੍ਰਹਿ ਨੂੰ ਚੁਣਨ ਦਾ ਇੱਕੋ ਇੱਕ ਕਾਰਨ, ਇਸ ਉੱਤੇ ਜੀਵਨ ਦੀ ਸੰਭਾਵਨਾਵਾਂ ਮਿਲਣੀਆਂ। ਜਦੋਂ ਕਿ ਹੋਰ ਗ੍ਰਹਿਆਂ ‘ਤੇ ਅਜਿਹੇ ਕੋਈ ਸੰਕੇਤ ਨਹੀਂ ਮਿਲਦੇ। ਬੁਧ ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਹੈ, ਇਸ ਲਈ ਸਮਝੋ ਕਿ ਸੂਰਜ ਦੀ ਗਰਮੀ ਕਾਰਨ ਇਹ ਕਿੰਨਾ ਗਰਮ ਹੋਵੇਗਾ। ਇਸ ਗ੍ਰਹਿ ‘ਤੇ ਦਿਨ ਦਾ ਤਾਪਮਾਨ 430 ਡਿਗਰੀ ਤੱਕ ਚਲਾ ਜਾਂਦਾ ਹੈ। ਇਸ ਲਈ ਰਾਤ ਨੂੰ ਮਾਈਨੱਸ180 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ। ਹੁਣ ਅਸੀਂ ਇਸ ਤਾਪਮਾਨ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਸ ਲਈ ਤੁਸੀਂ ਉੱਥੇ ਰਹਿਣ ਬਾਰੇ ਕਿਵੇਂ ਸੋਚ ਸਕਦੇ ਹੋ? ਹੁਣ ਗੱਲ ਕਰਦੇ ਹਾਂ ਸ਼ੁੱਕਰ ਗ੍ਰਹਿ ਦੀ, ਤਾਂ ਸ਼ੁਕਰ ਮਨਾਓ ਕਿ ਫਿਲਹਾਲ ਅਸੀਂ ਇਸ ਗ੍ਰਹਿ ‘ਤੇ ਰਹਿਣ ਵਾਲੇ ਨਹੀਂ ਹਾਂ। ਕਿਉਂਕਿ ਇੱਥੇ ਸਲਫਿਊਰਿਕ ਐਸਿਡ ਦੀ ਬਾਰਿਸ਼ ਹੁੰਦੀ ਰਹਿੰਦੀ ਹੈ। ਇੱਥੇ ਪਾਣੀ ਵੀ ਨਹੀਂ ਹੈ, ਉੱਪਰੋਂ ਇਸਦਾ ਟੈਂਪਰੇਚਰ ਇੰਨਾ ਜ਼ਿਆਦਾ ਹੁੰਦਾ ਹੈ ਕਿ, ਸਭ ਤੋਂ ਗਰਮ ਗ੍ਰਹਿ ਇਹੀ ਹੈ। ਅਤੇ ਇਸਦਾ ਏਅਰ ਪ੍ਰੈਸ਼ਰ ਵੀ ਧਰਤੀ ਨਾਲੋਂ 90 ਗੁਣਾ ਜ਼ਿਆਦਾ ਹੈ। ਨਾ ਬਾਬਾ ਨਾ, ਇੱਥੇ ਤਾਂ ਨਹੀਂ ਰਿਹਾ ਜਾ ਸਕਦਾ। ਅਤੇ ਬ੍ਰਹਸਪਤੀ ਤਾਂ ਬਣਿਆ ਹੀ ਗੈਸਾਂ ਨਾਲ ਹੈ, ਯਾਨੀ ਇਸ ‘ਤੇ ਲੈਂਡ ਕਰਨਾ ਇੰਝ ਹੋਵੇਗਾ ਜਿਵੇਂ ਤੁਸੀਂ ਕਿਸੇ ਬੱਦਲ ‘ਤੇ ਲੈਂਡ ਕਰ ਰਹੇ ਹੋ। ਹੁਣ ਬੱਦਲ ‘ਤੇ ਤਾਂ ਨਹੀਂ ਰਿਹਾ ਜਾ ਸਕਦਾ ਨਾ। ਇਸੇ ਤਰ੍ਹਾਂ ਸ਼ਨੀ, ਅਰੁਣ ਅਤੇ ਵਰੁਣ ਵੀ ਸੂਰਜ ਤੋਂ ਬਹੁਤ ਜ਼ਿਆਦਾ ਦੂਰੀ ‘ਤੇ ਹਨ। ਅਤੇ ਗੈਸਾਂ ਨਾਲ ਬਣੇ ਹੋਏ ਹਨ, ਯਾਨੀ ਫਿਲਹਾਲ ਉੱਥੇ ਜਾਣ ਦਾ ਵੀ ਕੋਈ ਸੰਭਾਵਨਾ ਨਹੀਂ ਹੈ। ਹੁਣ ਗੱਲ ਕਰੀਏ ਧਰਤੀ ਦੀ, ਤਾਂ ਉਸ ‘ਤੇ ਤਾਂ ਅਸੀਂ ਪਹਿਲਾਂ ਹੀ ਰਹਿ ਰਹੇ ਹਾਂ, ਅਤੇ ਮੰਗਲ ਜੋ ਕਿ ਸੂਰਜ ਦੇ ਨੇੜੇ ਵਾਲੇ ਗ੍ਰਹਿਆਂ ਵਿੱਚ ਚੌਥੇ ਨੰਬਰ ‘ਤੇ ਆਉਂਦਾ ਹੈ, ਉਹ ਧਰਤੀ ਦੇ ਕਾਫੀ ਨੇੜੇ ਹੈ। ਅਤੇ ਉਸਦੇ ਕੋਲ ਧਰਤੀ ਵਰਗਾ ਆਪਣਾ ਧਰਾਤਲ ਵੀ ਹੈ, ਯਾਨੀ ਕਿ ਸਰਫੇਸ ਵੀ ਹੈ। ਇਹ ਗ੍ਰਹਿ, ਸੂਰਜ ਤੋਂ ਬਹੁਤ ਜ਼ਿਆਦਾ ਦੂਰੀ ‘ਤੇ ਵੀ ਨਹੀਂ ਹੈ, ਯਾਨੀ ਬਾਕੀ ਗ੍ਰਹਿਆਂ ਦੀ ਤੁਲਨਾ ਵਿੱਚ, ਨਾ ਤਾਂ ਬਹੁਤ ਜ਼ਿਆਦਾ ਗਰਮ ਹੈ, ਅਤੇ ਨਾ ਹੀ ਬਹੁਤ ਜ਼ਿਆਦਾ ਠੰਡਾ, ਯਾਨੀ ਮੰਗਲ ਹੀ ਉਹ ਗ੍ਰਹਿ ਹੈ, ਜਿਸ ‘ਤੇ ਇਨਸਾਨਾਂ ਦਾ ਜੀਣਾ ਸੰਭਵ ਹੋ ਸਕਦਾ ਹੈ। ਪਰ ਕੀ, ਇਹ ਵਾਕਈ ਵਿੱਚ ਇੰਨਾ ਆਸਾਨ ਹੈ? ਮੰਗਲ ਤੋਂ ਤੁਹਾਡੀਆਂ ਉਮੀਦਾਂ ਜ਼ਿਆਦਾ ਵੱਧ ਜਾਣ, ਅਤੇ ਤੁਸੀਂ ਜਲਦੀ ਨਾਲ ਉੱਥੇ, ਧਰਤੀ ਵਰਗਾ ਸਧਾਰਨ ਜੀਵਨ ਜੀਣ ਦੀ ਕਲਪਨਾ ਕਰ ਸਕੋ ? ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ, ਇਸ ਗ੍ਰਹਿ ‘ਤੇ ਜੀਵਨ ਇੰਨਾ ਵੀ ਆਸਾਨ ਨਹੀਂ ਹੋਵੇਗਾ। ਇੰਨੀ ਜਲਦੀ ਇਹ ਦੂਜੀ ਧਰਤੀ ਨਹੀਂ ਬਣ ਸਕਦੀ। ਅਤੇ ਜੇਕਰ ਅੱਜ ਕੋਈ ਇਸ ਗ੍ਰਹਿ ‘ਤੇ ਕਦਮ ਰੱਖਣਾ ਚਾਹਵੇ ਤਾਂ, ਇੱਥੇ ਮੌਜੂਦ ਰੇਡੀਏਸ਼ਨ ਉਸਦੀ ਜਾਨ ਲੈ ਸਕਦੀ ਹੈ। ਇੱਥੇ ਦਾ ਲੋ ਟੈਂਪਰੇਚਰ, ਆਕਸੀਜਨ ਦੀ ਘਾਟ, ਲੋ ਐਟਮਾਸਫੇਰਿਕ ਪ੍ਰੈਸ਼ਰ, ਸਭ ਮਿਲ ਕੇ ਤੁਹਾਡਾ ਸਵਾਗਤ ਨਹੀਂ ਕਰਨਗੇ, ਬਲਕਿ ਤੁਹਾਡੀ ਜਾਨ ਖ਼ਤਰੇ ਵਿੱਚ ਪਾ ਦੇਣਗੇ। ਇਸ ਲਈ ਜੇਕਰ ਫਿਲਹਾਲ ਤੁਸੀਂ ਸੁਪਨੇ ਵਿੱਚ ਵੀ ਮੰਗਲ ‘ਤੇ ਜਾਓ, ਤਾਂ ਆਪਣੇ ਨਾਲ ਪੂਰਾ ਬੰਦੋਬਸਤ ਕਰਕੇ ਹੀ ਜਾਓ। ਹੁਣ ਇਹ ਸੁਣ ਕੇ ਸ਼ਾਇਦ ਹੈਰਾਨੀ ਹੋਵੇ, ਪਰ ਅਜੇ ਤੁਸੀਂ ਮੰਗਲ ‘ਤੇ ਜਾ ਕੇ ਖੜ੍ਹੇ ਨਹੀਂ ਹੋ ਸਕਦੇ। ਕਿਉਂਕਿ ਇਹ ਗ੍ਰਹਿ ਅਜੇ ਇਨਸਾਨਾਂ ਦੇ ਰਹਿਣ ਲਾਇਕ ਬਿਲਕੁਲ ਵੀ ਨਹੀਂ ਹੈ। ਇੱਥੇ ਤਾਂ ਸਿਰਫ਼ ਰੋਵਰ੍ਸ ਹੀ ਸੈਰ ਕਰ ਰਹੇ ਹਨ। ਮੰਗਲ ‘ਤੇ ਜਾਣਾ ਕਾਫੀ ਔਖਾ ਹੈ। ਅਤੇ ਇਨਸਾਨਾਂ ਨੂੰ ਉੱਥੇ ਪਹੁੰਚਾਉਣਾ ਹੋਰ ਵੀ ਜ਼ਿਆਦਾ ਮੁਸ਼ਕਲ ਹੈ। ਕਿਉਂਕਿ ਭਾਵੇਂ ਹੀ ਉੱਥੇ ਤੱਕ ਪਹੁੰਚਣ ਦਾ ਪ੍ਰੋਸੈਸ ਅਸੀਂ ਪੂਰਾ ਕਰ ਲਵਾਂਗੇ, ਪਰ ਸਾਨੂੰ ਆਪਣੇ ਸਰਵਾਈਵਲ ਲਈ, ਇਸ ਟ੍ਰਿਪ ਵਿੱਚ ਸਭ ਕੁਝ ਨਾਲ ਲੈ ਕੇ ਜਾਣਾ ਪਵੇਗਾ। ਤਾਂ ਕਿ ਉੱਥੇ ਰਹਿ ਵੀ ਸਕੀਏ। ਅਤੇ ਵਾਪਸ ਮੁੜ ਸਕੀਏ। ਕਿਉਂਕਿ ਉੱਥੇ ਧਰਤੀ ਵਾਂਗ ਨਦੀ ਦਾ ਪਾਣੀ ਨਹੀਂ ਪੀਤਾ ਜਾ ਸਕਦਾ। ਦਰੱਖਤਾਂ ਤੋਂ ਫਲ ਤੋੜ ਕੇ ਨਹੀਂ ਖਾਏ ਜਾ ਸਕਦੇ। ਅਤੇ ਆਪਣੀ ਗੱਡੀ ਵਿੱਚ ਬੈਠ ਕੇ ਬਹੁਤ ਆਸਾਨੀ ਨਾਲ, ਘਰ ਵੀ ਵਾਪਸ ਨਹੀਂ ਜਾਇਆ ਜਾ ਸਕਦਾ। ਤਾਂ ਸਵਾਲ ਇਹ ਆਉਂਦਾ ਹੈ ਕਿ ਫਿਰ ਮੰਗਲ ‘ਤੇ ਜਾਣ ਦੀ ਇੰਨੀ ਤਿਆਰੀਆਂ ਕਿਉਂ ਹੋ ਰਹੀਆਂ ਹਨ।
3.
ਅੱਛਾ ਸਵਾਲ ਹੈ। ਦੋਸਤੋਂ ਅੱਜ ਜੇਕਰ, ਅਸੀਂ ਮੰਗਲ ਗ੍ਰਹਿ ਨੂੰ ਐਕਸਪਲੋਰ ਕਰਨ ਵਿੱਚ ਜੁੱਟੇ ਹੋਏ ਹਾਂ, ਤਾਂ ਇਸ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਧਰਤੀ ਤੋਂ ਬਾਅਦ ਇਹੋ ਜਿਹਾ ਗ੍ਰਹਿ ਹੈ, ਜਿੱਥੇ ਜੀਵਨ ਦੀ ਸੰਭਾਵਨਾਵਾਂ ਕਾਫੀ ਜਿਆਦਾ ਹੈ। ਅਤੇ ਧਰਤੀ ਤੋਂ ਇਲਾਵਾ ਬ੍ਰਹਿਮੰਡ ਵਿੱਚ ਕੀ, ਕਿਤੇ ਹੋਰ ਵੀ ਜੀਵਨ ਸੰਭਵ ਹੈ, ਇਹ ਜਾਣਨ ਲਈ ਮੰਗਲ ਇਕ ਵਧੀਆ ਜ਼ਰੀਆ ਨਜ਼ਰ ਆ ਰਿਹਾ ਹੈ। ਅਤੇ ਸਬੂਤ ਦੱਸਦੇ ਹਨ ਕਿ, ਇਸ ਗ੍ਰਹਿ ‘ਤੇ ਪਹਿਲਾਂ ਕਦੇ ਬਹੁਤ ਸਾਰਾ ਪਾਣੀ ਵੀ ਸੀ। ਅਤੇ ਇਹ ਰਹਿਣ ਲਾਇਕ ਗਰਮ ਗ੍ਰਹਿ ਵੀ ਸੀ। ਅਤੇ ਇਸਦਾ ਵਾਤਾਵਰਨ ਵੀ ਜੀਵਨ ਨੂੰ ਸਹਾਇਕ ਸੀ। ਯਾਨੀ ਇਹ ਗ੍ਰਹਿ ਉਮੀਦ ਵੀ ਦਿੰਦਾ ਹੈ ਅਤੇ ਜੀਵਨ ਦੇ ਸੁਰਾਗ ਵੀ। ਪਰ ਹੁਣ ਮੰਗਲ ਗ੍ਰਹਿ ਕਿਵੇਂ ਦਾ ਹੈ? ਕੀ ਉੱਥੇ ਵੀ ਧਰਤੀ ਵਾਂਗ ਦਿਨ ਹੋਵੇਗਾ? ਅਤੇ ਕੀ ਉਸਦੇ ਕੋਲ ਵੀ ਅਜਿਹਾ ਚੰਨ ਹੈ ਜਿਸਨੂੰ ਰਾਤ ਦੇ ਆਸਮਾਨ ਵਿੱਚ ਦੇਖਣ ਦਾ ਆਨੰਦ ਲਿਆ ਜਾ ਸਕੇ? ਤਾਂ ਗੱਲ ਐਹੋ ਜਿਹੀ ਹੈ ਕਿ ਇਹ ਤਾਂ ਮੰਗਲ ਨੂੰ ਨੇੜੇ ਤੋਂ ਜਾਣ ਕੇ ਹੀ ਪਤਾ ਚਲੇਗਾ। ਇਸ ਲਈ, ਆਓ ਮੰਗਲ ਦੇ ਇਸ ਰੋਮਾਂਚਕ ਸਫਰ ਵਿੱਚ ਅੱਗੇ ਵਧਦੇ ਹਾਂ। ਮੰਗਲ ਗ੍ਰਹਿ, ਜਿਸ ਨੂੰ ਮਾਰਸ ਵੀ ਕਿਹਾ ਜਾਂਦਾ ਹੈ, ਇਸਦਾ ਨਾਮ ਰੋਮਨ ਗੌਡ ਆਫ ਵਾਰ ਤੋਂ ਮਿਲਿਆ ਹੈ। ਅਤੇ ਹਾਂ ਮਾਰਚ ਦੇ ਮਹੀਨੇ ਨੂੰ ਇਹ ਨਾਮ ਵੀ ਮਾਰਸ ਤੋਂ ਹੀ ਮਿਲਿਆ ਹੈ। ਇੰਟਰੈਸਟਿੰਗ ਹੈ ਨਾ? ਮੰਗਲ ਦੀ ਉਮਰ ਲਗਭਗ 4.6 ਬਿਲੀਅਨ ਸਾਲ ਹੈ। ਅਤੇ ਇਹ ਗ੍ਰਹਿ ਬੁੱਧ ਦੇ ਬਾਅਦ, ਸੌਰ ਮੰਡਲ ਦਾ ਦੂਜਾ ਸਭ ਤੋਂ ਛੋਟਾ ਗ੍ਰਹਿ ਹੈ। ਵੇਖ ਕੇ ਅਜੀਬ ਤਾਂ ਲੱਗਦਾ ਹੈ ਕਿ ਅਸੀਂ ਇਕ ਛੋਟੇ ਗ੍ਰਹਿ ਤੇ ਸ਼ਿਫਟ ਹੋਣ ਵਾਲੇ ਹਾਂ। ਪਰ ਕੀ ਕਰੀਏ, ਜੇ ਅਸੀਂ ਧਰਤੀ ਦੀ ਚੰਗੀ ਤਰ੍ਹਾਂ ਕਦਰ ਕੀਤੀ ਹੁੰਦੀ ਤਾਂ, ਅੱਜ ਇਸ ਵੱਡੇ ਗ੍ਰਹਿ ਤੋਂ ਬੋਰੀ ਬਿਸਤਰਾ ਸਮੇਟਣ ਦੀ ਨੌਬਤ ਹੀ ਨਾ ਆਉਂਦੀ। ਖੈਰ, ਫਿਲਹਾਲ ਤਾਂ ਮੰਗਲ ਦੀ ਹੀ ਗੱਲ ਕਰਦੇ ਹਾਂ। ਸੂਰਜ ਤੋਂ ਇਸ ਦੀ ਦੂਰੀ 228 ਮਿਲੀਅਨ ਕਿਲੋਮੀਟਰ ਹੈ। ਜਦਕਿ ਧਰਤੀ ਦੀ ਸੂਰਜ ਤੋਂ ਔਸਤ ਦੂਰੀ 151.5 ਮਿਲੀਅਨ ਕਿਲੋਮੀਟਰ ਹੈ। ਅਜਿਹੇ ਵਿੱਚ ਸੂਰਜ ਦੀ ਰੋਸ਼ਨੀ ਇਸ ਗ੍ਰਹਿ ਤੱਕ ਪਹੁੰਚਣ ਵਿੱਚ ਲਗਭਗ 12.6 ਮਿੰਟ ਲਗ ਜਾਂਦਾ ਹੈ। ਜਦਕਿ ਧਰਤੀ ਤੱਕ ਪਹੁੰਚਣ ਵਿੱਚ ਸੂਰਜ ਦੀ ਰੋਸ਼ਨੀ ਨੂੰ 8.3 ਮਿੰਟ ਦਾ ਸਮਾਂ ਹੀ ਲਗਦਾ ਹੈ। ਮੰਗਲ ਦਾ ਭਾਰ ਧਰਤੀ ਤੋਂ ਲਗਭਗ 10 ਗੁਣਾ ਘੱਟ ਹੈ। ਅਤੇ ਜੇ ਤੁਸੀਂ ਧਰਤੀ ਦੇ ਆਕਾਰ ਨੂੰ ਮੰਗਲ ਗ੍ਰਹਿ ਨਾਲ ਭਰਨਾ ਚਾਹੋ ਤਾਂ, ਇਸ ਲਈ ਤੁਹਾਨੂੰ ਛੇ ਤੋਂ ਵੀ ਵੱਧ ਮੰਗਲ ਗ੍ਰਿਹਾਂ ਦੀ ਲੋੜ ਪਵੇਗੀ, ਅਤੇ ਜੇ ਤੁਸੀਂ ਮੰਗਲ ਗ੍ਰਹਿ ਨਾਲ ਸੂਰਜ ਦੇ ਆਕਾਰ ਨੂੰ ਭਰਨ ਦਾ ਇਰਾਦਾ ਕਰੋ ਤਾਂ, ਇਸ ਲਈ ਤੁਹਾਨੂੰ ਮੰਗਲ ਦੇ ਆਕਾਰ ਦੇ 7 ਮਿਲੀਅਨ ਗ੍ਰਹਿ ਚਾਹੀਦੇ ਹੋਣਗੇ। ਸੁਣ ਕੇ ਤੁਸੀਂ ਹੈਰਾਨ ਰਹਿ ਗਏ ਹੋਵੋਗੇ। ਪਰ ਜੇ ਤੁਹਾਨੂੰ ਉਡਣਾ ਕੁੱਦਣਾ ਬਹੁਤ ਪਸੰਦ ਹੈ ਤਾਂ, ਇਸ ਲਈ ਤੁਸੀਂ ਸਿਰਫ ਇਕ ਮੰਗਲ ਗ੍ਰਹਿ ‘ਤੇ ਵੀ ਭਰਪੂਰ ਮਜ਼ਾ ਲੈ ਸਕਦੇ ਹੋ। ਕਿਉਂਕਿ ਮੰਗਲ ਗ੍ਰਹਿ ‘ਤੇ, ਤੁਸੀਂ ਧਰਤੀ ਦੇ ਮੁਕਾਬਲੇ ਤਿੰਨ ਗੁਣਾ ਵੱਧ ਉੱਚਾ ਜੰਪ ਕਰ ਸਕੋਗੇ। ਕਿਉਂਕਿ ਮੰਗਲ ਦੀ ਗੁਰੁਤਵਾਕਰਸ਼ਣ ਸ਼ਕਤੀ ਕਾਫੀ ਕਮਜ਼ੋਰ ਹੈ, ਜੋ ਕਿ ਧਰਤੀ ਦੀ ਗੁਰੁਤਵਾਕਰਸ਼ਣ ਦਾ ਸਿਰਫ 38% ਹੈ। ਇਸ ਨਾਲ ਜੰਪ ਕਰਨ ਵਿੱਚ ਤਾਂ ਮਜ਼ਾ ਆ ਸਕਦਾ ਹੈ। ਪਰ ਇਸ ਨਾਲ ਹੋਣ ਵਾਲੀ ਪਰੇਸ਼ਾਨੀ ਵੀ ਕਾਫੀ ਵੱਡੀ ਹੋ ਸਕਦੀ ਹੈ। ਕਿਉਂਕਿ ਇਹ ਲੋ ਗ੍ਰੈਵਿਟੀ ਹੱਡੀਆਂ ਨੂੰ ਡੈਮੇਜ ਵੀ ਕਰ ਸਕਦੀ ਹੈ। ਪਰ ਇਕ ਖੁਸ਼ਖਬਰੀ ਐਹੋ ਜਿਹੀ ਵੀ ਹੈ, ਜਿਸਨੂੰ ਸੁਣ ਕੇ ਤੁਸੀਂ ਖੁਸ਼ ਹੋਏ ਬਿਨਾ ਨਹੀਂ ਰਹਿ ਪਾਓਗੇ, ਕਿਉਂਕਿ ਜੇ ਤੁਸੀਂ ਆਪਣੇ ਭਾਰ ਨੂੰ ਘੱਟ ਦੇਖਣਾ ਚਾਹੁੰਦੇ ਹੋ ਤਾਂ, ਮੰਗਲ ਇਸ ਵਿੱਚ ਤੁਹਾਡੀ ਪੂਰੀ ਮਦਦ ਕਰੇਗਾ। ਕਿਉਂਕਿ ਧਰਤੀ ‘ਤੇ ਜੇ ਤੁਹਾਡਾ ਭਾਰ 100 ਕਿਲੋਗ੍ਰਾਮ ਹੈ ਤਾਂ, ਮੰਗਲ ‘ਤੇ ਇਹ ਭਾਰ ਸਿਰਫ 38 ਕਿਲੋਗ੍ਰਾਮ ਹੀ ਰਹਿ ਜਾਵੇਗਾ। ਹੈ ਨਾਂ, ਆਗਿਆ ਨਾ ਮਜ਼ਾ। ਅਤੇ ਇਸ ਦਾ ਕਾਰਣ ਹੈ ਲੋ ਗ੍ਰੈਵਿਟੀ। ਪਰ ਇਹ ਵੀ ਜਾਣ ਲਓ ਕਿ ਧਰਤੀ ਦਾ ਇਹ ਗ੍ਰਹਿ ਮੰਗਲ, ਆਕਾਰ ਵਿੱਚ ਧਰਤੀ ਦਾ ਲਗਭਗ ਅੱਧਾ ਹੈ, ਅਤੇ ਇਸ ਦਾ ਵਿਆਸ 6779 ਕਿਲੋਮੀਟਰ ਹੈ। ਜੋ ਕਿ ਧਰਤੀ ਦਾ ਲਗਭਗ 53% ਹੈ। ਇਸੇ ਤਰ੍ਹਾਂ ਮੰਗਲ ਦੀ ਸਤਹ ਦਾ ਖੇਤਰਫਲ 1448 ਮਿਲੀਅਨ ਵਰਗ ਕਿਲੋਮੀਟਰ ਹੈ, ਜੋ ਕਿ ਧਰਤੀ ਦਾ ਲਗਭਗ 38% ਹੈ। ਜੋ ਕਾਫੀ ਘੱਟ ਲੱਗਦਾ ਹੈ। ਪਰ ਅਸਲ ਵਿੱਚ ਇਹ ਧਰਤੀ ਦੀ ਪੂਰੀ ਸੁੱਖੀ ਜ਼ਮੀਨ ਦੇ ਬਰਾਬਰ ਹੈ। ਚਲੋ ਕੋਈ ਗੱਲ ਨਹੀਂ। ਭਾਵੇਂ ਮੰਗਲ ਧਰਤੀ ਤੋਂ ਅੱਧਾ ਹੈ, ਪਰ ਇਸਦੇ ਕੋਲ ਚੰਨ ਤਾਂ ਦੋ ਹਨ। ਯਾਨੀ ਮੰਗਲ ਦੇ ਕੋਲ ਦੋ ਕੁਦਰਤੀ ਸੈਟੇਲਾਈਟਸ ਹਨ, ਫੋਬੋਸ ਅਤੇ ਡੀਮੋਸ। ਇਹ ਦੋਵੇਂ ਸੈਟੇਲਾਈਟਸ ਧਰਤੀ ਦੇ ਚੰਨ ਤੋਂ ਕਾਫੀ ਛੋਟੇ ਹਨ। ਅਤੇ ਇਹਨਾਂ ਦੇ ਆਕਾਰ ਵੀ ਅਨਿਯਮਿਤ ਹੈ।
4.
ਇਹਨਾਂ ਵਿੱਚੋਂ ਫੋਬੋਸ ਕਾਫ਼ੀ ਵੱਡਾ ਹੈ, ਜੋ ਹੋਲੀ ਹੋਲੀ ਮੰਗਲ ਵਲ੍ਹ ਝੁਕ ਰਿਹਾ ਹੈ, ਅਤੇ ਸਾਇੰਟਿਸਟ ਦਾ ਮੰਨਣਾ ਹੈ ਕਿ ਇੱਕ ਦਿਨ ਉਹ ਮੰਗਲ ਦੀ ਸਤਹ ‘ਤੇ ਆ ਕੇ ਨਸ਼ਟ ਹੋ ਜਾਵੇਗਾ। ਓਹ, ਫਿਰ ਸ਼ਾਇਦ ਮੰਗਲ ਦੇ ਕੋਲ ਵੀ ਸਿਰਫ਼ ਇੱਕ ਚੰਨ ਰਹਿ ਜਾਵੇਗਾ। ਪਰ ਅਜਿਹਾ ਹੋਣ ਵਿੱਚ ਕਾਫੀ ਸਮਾਂ ਲੱਗੇਗਾ। ਇਸ ਲਈ, ਆਓ ਅਸੀਂ ਇਸ ਸਫ਼ਰ ਵਿੱਚ ਅੱਗੇ ਵਧੀਏ। ਹੁਣ ਜੇਕਰ ਦਿਨ-ਰਾਤ ਦੀ ਗੱਲ ਕਰੀਏ, ਤਾਂ ਮੰਗਲ ‘ਤੇ ਇੱਕ ਦਿਨ 24 ਘੰਟੇ ਅਤੇ 37 ਮਿੰਟ ਦਾ ਹੁੰਦਾ ਹੈ। ਯਾਨੀ, ਤੁਹਾਨੂੰ ਇੱਕ ਦਿਨ ਵਿੱਚ ਜੋ 24 ਘੰਟੇ ਘੱਟ ਲਗਦੇ ਹਨ, ਉਸ ਕਮੀ ਨੂੰ ਤੁਸੀਂ 37 ਮਿੰਟ ਵਧਾ ਸਕਦੇ ਹੋ। ਪਰ ਇਸ ਲਈ ਤੁਹਾਨੂੰ ਮੰਗਲ ‘ਤੇ ਜਾਣਾ ਹੋਵੇਗਾ। ਪਰ ਹਾਂ, ਇਸ ਲਈ ਵੀ ਤਿਆਰ ਹੋ ਜਾਓ ਕਿ ਮੰਗਲ ਦਾ ਇੱਕ ਸਾਲ 687 ਦਿਨਾਂ ਦਾ ਹੁੰਦਾ ਹੈ। ਯਾਨੀ ਤੁਹਾਡੇ ਜਨਮਦਿਨ ਦੀ ਪਾਰਟੀ ਅਤੇ ਤੋਹਫਿਆਂ ਲਈ ਤੁਹਾਨੂੰ ਧਰਤੀ ਦੀ ਤੁਲਨਾ ਵਿੱਚ ਲਗਭਗ ਦੋ ਗੁਣਾ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਤੁਹਾਡਾ ਜਨਮਦਿਨ ਆਉਣ ਵਿੱਚ ਤਕਰੀਬਨ 2 ਸਾਲ ਲੱਗ ਜਾਣਗੇ। ਇਸ ਦਾ ਕਾਰਨ ਮੰਗਲ ਦੀ ਕਕ੍ਸ਼ਾ ਦਾ ਅੰਡਾਕਾਰ ਹੋਣਾ ਹੈ, ਜਿਸ ਵਿੱਚ ਸੂਰਜ ਦੀ ਪਰਿਕਰਮਾ ਕਰਨ ਵਿੱਚ ਮੰਗਲ ਨੂੰ ਧਰਤੀ ਤੋਂ ਲਗਭਗ ਦੋ ਗੁਣਾ ਸਮਾਂ ਲੱਗ ਜਾਂਦਾ ਹੈ। ਯੂਂ ਤਾਂ ਧਰਤੀ ਦੀ ਕਕ੍ਸ਼ਾ ਵੀ ਅੰਡਾਕਾਰ ਹੈ, ਪਰ ਉਹ ਮੰਗਲ ਦੀ ਕਕ੍ਸ਼ਾ ਨਾਲੋਂ ਘੱਟ ਅੰਡਾਕਾਰ ਹੈ। ਸ਼ਾਇਦ ਤੁਸੀਂ ਜਾਣਦੇ ਹੋ ਕਿ ਮੰਗਲ ਨੂੰ ਰੈਡ ਪਲੈਨਟ ਯਾਨੀ ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ। ਕੀ ਮੰਗਲ ਬਹੁਤ ਗਰਮ ਹੈ? ਬਿਲਕੁਲ ਨਹੀਂ। ਮੰਗਲ ਦਾ ਰੰਗ ਗਰਮੀ ਦੀ ਵਜ੍ਹਾ ਨਾਲ ਨਹੀਂ, ਬਲਕਿ ਇੱਥੇ ਮੌਜੂਦ ਧੂੜ ਦੀ ਵਜ੍ਹਾ ਨਾਲ ਲਾਲ ਹੈ। ਕਿਉਂਕਿ ਇੱਥੇ ਦੀ ਮਿੱਟੀ ਅਤੇ ਚਟਾਨਾਂ ਵਿੱਚ ਆਇਰਨ ਆਕਸਾਈਡ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਮੌਜੂਦ ਹੈ, ਜਿਸਨੂੰ ਅਸੀਂ ਬੋਲਚਾਲ ਵਿੱਚ ਰੱਸਟ ਯਾਨੀ ਕਿ ਜੰਗ ਕਹਿੰਦੇ ਹਾਂ। ਇਸੇ ਕਰਕੇ ਇਹ ਗ੍ਰਹਿ ਇੰਨਾ ਲਾਲ ਹੈ। ਮੰਗਲ ਗ੍ਰਹਿ ਦੇ ਦੋਵੇਂ ਗੋਲਾਰਧ ਵੀ ਆਇਰਨ ਰੱਸਟ ਨਾਲ ਢਕੇ ਹੋਏ ਹਨ, ਜੋ ਇਨ੍ਹਾਂ ਗੋਲਾਰਧਾਂ ਨੂੰ ਨਾਰੰਗੀ, ਲਾਲ ਅਤੇ ਭੂਰਾ ਰੰਗ ਦਿੰਦੇ ਹਨ। ਇਸਦਾ ਮਤਲਬ ਮੰਗਲ ਗਰਮ ਗ੍ਰਹਿ ਨਹੀਂ ਹੈ ਅਤੇ ਤੁਹਾਨੂੰ ਗਰਮੀ ਦੀ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ। ਹਾਂ, ਤੁਸੀਂ ਠੰਢ ਦੀ ਚਿੰਤਾ ਕਰ ਸਕਦੇ ਹੋ ਕਿਉਂਕਿ ਇਹ ਗ੍ਰਹਿ ਇੱਕ ਠੰਡਾ ਰੇਗਿਸਤਾਨ ਹੈ, ਇੱਕ ਠੰਢਾ ਰੇਗਿਸਤਾਨ ਜਿੱਥੇ ਦਾ ਔਸਤ ਤਾਪਮਾਨ ਮਾਈਨਸ 62 ਡਿਗਰੀ ਸੈਲਸਿਅਸ ਹੁੰਦਾ ਹੈ। ਪਰ ਮੰਗਲ ਦੇ ਇੰਨਾ ਠੰਢਾ ਹੋਣ ਦਾ ਕਾਰਨ ਕੀ ਹੈ? ਆਓ ਪਤਾ ਲਗਾਈਏ। ਮੰਗਲ ਦੇ ਵਾਤਾਵਰਣ ਵਿੱਚ 96% ਕਾਰਬਨ ਡਾਈਆਕਸਾਈਡ, 1.9% ਆਰਗਨ, 1.9% ਨਾਈਟਰੋਜਨ ਅਤੇ ਬਹੁਤ ਹੀ ਥੋੜੀ ਮਾਤਰਾ ਵਿੱਚ ਆਕਸੀਜਨ, ਕਾਰਬਨ ਮੋਨੋਕਸਾਈਡ, ਜਲਵਾਸ਼ਪ ਅਤੇ ਮੀਥੇਨ ਹਨ। ਜੇ ਇਸਦੀ ਤੁਲਨਾ ਧਰਤੀ ਦੇ ਵਾਤਾਵਰਣ ਨਾਲ ਕਰੀਏ ਤਾਂ, ਧਰਤੀ ‘ਤੇ 78% ਨਾਈਟਰੋਜਨ, 21% ਆਕਸੀਜਨ ਅਤੇ 1% ਹੋਰ ਗੈਸਾਂ ਹਨ। ਯਾਨੀ ਇਨ੍ਹਾਂ ਦੋਵਾਂ ਗ੍ਰਹਿਆਂ ਦੇ ਵਾਤਾਵਰਣ ਵਿੱਚ ਕਾਫੀ ਜ਼ਿਆਦਾ ਅੰਤਰ ਹੈ। ਅਤੇ ਕਿਉਂਕਿ ਮੰਗਲ ਦੇ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜੋ ਕਿ ਇੱਕ ਗ੍ਰੀਨ ਹਾਊਸ ਗੈਸ ਹੈ। ਅਤੇ ਗਰਮੀ ਨੂੰ ਵਾਤਾਵਰਣ ਵਿੱਚ ਰੋਕ ਕੇ ਇਸਨੂੰ ਗਰਮ ਕਰਨ ਵਿੱਚ ਮਦਦ ਕਰਦੀ ਹੈ। ਤਾਂ ਅਜਿਹੇ ਵਿੱਚ ਮੰਗਲ ਨੂੰ ਤਾਂ ਗਰਮ ਹੋਣਾ ਚਾਹੀਦਾ ਸੀ, ਪਰ ਇਸਦਾ ਵਾਤਾਵਰਣ ਧਰਤੀ ਦੇ ਵਾਤਾਵਰਣ ਨਾਲੋਂ ਬਹੁਤ ਹੀ ਪਤਲਾ ਹੈ। ਇੰਨਾ ਪਤਲਾ ਕਿ ਧਰਤੀ ਦੇ ਵਾਤਾਵਰਣ ਦੀ ਤੁਲਨਾ ਵਿੱਚ ਇਹ 100 ਗੁਣਾ ਵੱਧ ਪਤਲਾ ਹੈ, ਜੋ ਗਰਮੀ ਨੂੰ ਆਪਣੇ ਅੰਦਰ ਰੋਕ ਨਹੀਂ ਪਾਂਦਾ। ਇਸ ਲਈ ਇਹ ਗ੍ਰਹਿ ਇੰਨਾ ਠੰਢਾ ਹੈ ਅਤੇ ਸੂਰਜ ਤੋਂ ਇਸਦੀ ਦੂਰੀ ਵੀ ਤਾਂ ਧਰਤੀ ਦੀ ਤੁਲਨਾ ਵਿੱਚ ਜ਼ਿਆਦਾ ਹੈ। ਇਸ ਲਈ ਇਹ ਗਰਮ ਦਿਖਾਈ ਦੇਣ ਵਾਲਾ ਮੰਗਲ ਗ੍ਰਹਿ, ਇੱਕ ਠੰਢਾ ਰੇਗਿਸਤਾਨ ਹੈ। ਇਸ ਗ੍ਰਹਿ ਦੇ ਬਹੁਤ ਪਤਲੇ ਵਾਤਾਵਰਣ ਦੀ ਵਜ੍ਹਾ ਨਾਲ ਮੰਗਲ ਦੀ ਸਤਹ ‘ਤੇ ਜੋ ਲੋ ਪ੍ਰੈਸ਼ਰ ਬਣਦਾ ਹੈ, ਉਹ ਇਸ ਗ੍ਰਹਿ ਦੀ ਸਤਹ ‘ਤੇ ਲਿਕਵਿਡ ਵਾਟਰ ਨੂੰ ਮੌਜੂਦ ਨਹੀਂ ਰਹਿਣ ਦਿੰਦਾ। ਇਸ ਲਈ ਇੱਥੇ ਲਿਕਵਿਡ ਵਾਟਰ ਦੇ ਬਹੁਤ ਹੀ ਘੱਟ ਨਿਸ਼ਾਨ ਮਿਲਦੇ ਹਨ। ਇਸ ਗ੍ਰਹਿ ‘ਤੇ ਪਾਣੀ ਸਿਰਫ਼ ਬਰਫ਼ੀਲੇ ਅਤੇ ਪਤਲੇ ਬਾਦਲਾਂ ਦੇ ਰੂਪ ਵਿੱਚ ਰਹਿ ਗਿਆ ਹੈ। ਅਤੇ ਜੋ ਥੋੜ੍ਹਾ ਬਹੁਤ ਲਿਕਵਿਡ ਵਾਟਰ ਇੱਥੇ ਮਿਲਿਆ ਹੈ, ਉਹ ਵੀ ਇਸ ਗ੍ਰਹਿ ਦੇ ਧਰੁਵਾਂ ‘ਤੇ ਬਰਫ਼ ਦੀ ਟੋਪੀਆਂ ਯਾਨੀ ਆਇਸ ਕੈਪਸ ਦੇ ਰੂਪ ਵਿੱਚ ਮੌਜੂਦ ਹੈ। ਬਦਲਦੇ ਸਮੇਂ ਦੇ ਨਾਲ ਮੰਗਲ ‘ਤੇ ਪਾਣੀ ਮਿਲਣਾ ਅੱਜ ਭਾਵੇਂ ਔਖਾ ਲੱਗ ਰਿਹਾ ਹੋਵੇ, ਪਰ ਪਹਿਲਾਂ ਕਦੇ ਮੰਗਲ ‘ਤੇ ਬਾਢ ਵੀ ਆਈ ਹੋਵੇਗੀ।
5.
ਇਸਦੇ ਨਿਸ਼ਾਨ ਮਿਲੇ ਹਨ। ਅਤੇ ਮੰਗਲ ਦੇ ਦੱਖਣੀ ਧਰੁਵੀ ਬਰਫ਼ ਦੀ ਟੋਪੀ ਦੇ ਹੇਠਾਂ ਇੱਕ ਦਰਿਆ ਦੇ ਸਬੂਤ ਵੀ ਮਿਲੇ ਹਨ। ਇਸ ਕਰਕੇ ਹੀ ਸਾਡੇ ਭਵਿੱਖ ਲਈ ਮੰਗਲ ‘ਤੇ ਪਾਣੀ ਦੀ ਆਸ ਕਾਫ਼ੀ ਵਧੀ ਹੈ। ਅਤੇ ਸਾਡੇ ਜੀਵਨ ਦੀ ਵੀ, ਯਾਨੀ ਪਹਿਲਾਂ ਕਦੇ ਮੰਗਲ ‘ਤੇ ਪਾਣੀ ਰਿਹਾ ਹੋਵੇਗਾ ਅਤੇ ਅੱਗੇ ਵੀ ਮੰਗਲ ‘ਤੇ ਪਾਣੀ ਦੀਆਂ ਸੰਭਾਵਨਾਵਾਂ ਵਧਾਈਆਂ ਜਾ ਸਕਦੀਆਂ ਹਨ। ਪਰ ਇਸ ਵਿੱਚ ਸ਼ਾਇਦ ਬਹੁਤ ਸਮਾਂ ਲੱਗ ਜਾਵੇ। ਇਸੇ ਲਈ ਸਾਨੂੰ ਇਹ ਤਾਂ ਸਮਝ ਹੀ ਲੈਣਾ ਚਾਹੀਦਾ ਹੈ ਕਿ ਅਸੀਂ ਧਰਤੀ ਦੇ ਜਲ ਨੂੰ ਤਾਂ ਬਚਾ ਹੀ ਲਵਾਂਗੇ ਤਾਂ ਜੋ ਸਾਡਾ ਅੱਜ ਤਾਂ ਪਿਆਸਾ ਨਾ ਰਹੇ। ਪਰ ਹੁਣ ਵੀ ਸਵਾਲ ਇਹ ਆਉਂਦਾ ਹੈ ਕਿ ਮੰਗਲ ‘ਤੇ ਪਾਣੀ ਦੀ ਆਸ ਤਾਂ ਬਣ ਗਈ ਹੈ, ਪਰ ਆਕਸੀਜਨ ਦਾ ਕੀ? ਮੰਗਲ ‘ਤੇ ਆਕਸੀਜਨ ਦੀ ਮਾਤਰਾ ਬਹੁਤ ਹੀ ਘੱਟ ਹੈ। ਅਤੇ ਉੱਥੇ ਬਹੁਤ ਠੰਢਾ ਕਾਰਬਨ ਡਾਈਆਕਸਾਈਡ ਨਾਲ ਭਰਿਆ ਵਾਤਾਵਰਣ ਵੀ ਹੈ। ਅਜਿਹੇ ਵਿੱਚ ਮੰਗਲ ਦੇ ਵਾਤਾਵਰਣ ਵਿੱਚ ਸਾਹ ਲੈਣਾ ਕਿੰਨਾ ਮੁਸ਼ਕਿਲ ਹੋਵੇਗਾ, ਇਸਦਾ ਤਾਂ ਸ਼ਾਇਦ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਪਰ ਇਹ ਦੱਸ ਸਕਦੇ ਹਾਂ ਕਿ ਅਜਿਹੇ ਵਾਤਾਵਰਣ ਵਿੱਚ ਸਾਹ ਲੈਣ ਲਈ ਆਪਣੀ ਆਪਣੀ ਆਕਸੀਜਨ ਲੈਕੇ ਜਾਣੀ ਪਵੇਗੀ। ਸਾਡੇ ਲਈ ਚੰਗੀ ਖ਼ਬਰ ਅਤੇ ਉਮੀਦ ਦੀ ਕਿਰਣ ਇਹ ਹੈ ਕਿ ਨਾਸਾ ਨੇ ਪਰਸਿਵਰੰਸ ਰੋਵਰ ਦੇ ਜ਼ਰੀਏ ਮੰਗਲ ‘ਤੇ ਆਕਸੀਜਨ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦਾ ਮਤਲਬ ਭਵਿੱਖ ਵਿੱਚ ਹਾਲਾਤ ਬੇਹਤਰ ਜ਼ਰੂਰ ਹੋਣਗੇ। ਪਰ ਜੇ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਅੱਜ ਅਸੀਂ ਅਚਾਨਕ ਹੀ ਮੰਗਲ ਗ੍ਰਹਿ ਬਾਰੇ ਇੰਨਾ ਕੁਝ ਜਾਣ ਪਾ ਰਹੇ ਹਾਂ, ਜੋ ਦਿਲਚਸਪ ਵੀ ਹੈ ਅਤੇ ਨਵਾਂ ਵੀ, ਤਾਂ ਤੁਹਾਨੂੰ ਇਹ ਪਤਾ ਹੋਣਾ ਜਰੂਰੀ ਹੈ ਕਿ ਮੰਗਲ ਗ੍ਰਹਿ ਨੂੰ ਅਸੀਂ ਅੱਜ ਤੋਂ ਨਹੀਂ ਜਾਣਦੇ। ਬਲਕਿ ਬਹੁਤ ਪਹਿਲਾਂ ਤੋਂ ਇਸ ਗ੍ਰਹਿ ਨੂੰ ਅਸਮਾਨ ਵਿੱਚ ਚਮਕਦੇ ਤਾਰੇ ਵਾਂਗ ਦੇਖਿਆ ਜਾ ਰਿਹਾ ਹੈ। ਅਤੇ ਸਭ ਤੋਂ ਪਹਿਲਾਂ ਦੂਰਬੀਨ ਨਾਲ ਮੰਗਲ ਨੂੰ ਦੇਖਣ ਵਾਲੇ ਗੈਲੀਲੀਓ ਗੈਲੀਲੀ ਸਨ, ਜਿਨ੍ਹਾਂ ਨੇ 1610 ਵਿੱਚ ਇਸ ਗ੍ਰਹਿ ਨੂੰ ਪਹਿਲੀ ਵਾਰ ਦੇਖਿਆ ਸੀ। ਹਾਂ, ਇਹ ਜ਼ਰੂਰ ਹੈ ਕਿ ਅੱਜ ਅਸੀਂ ਮੰਗਲ ਦੀ ਸਤਹ ਅਤੇ ਇਸ ਗ੍ਰਹਿ ‘ਤੇ ਮੌਜੂਦ ਜੀਵਨ ਦੀਆਂ ਸੰਭਾਵਨਾਵਾਂ ਬਾਰੇ ਵੱਧ ਤੋਂ ਵੱਧ ਜਾਣ ਪਾ ਰਹੇ ਹਾਂ। ਇਸ ਲਈ ਸਾਡੇ ਵਿਗਿਆਨੀਆਂ ਅਤੇ ਵਿਗਿਆਨ ਨੂੰ ਧੰਨਵਾਦ। ਅਤੇ ਤੁਹਾਨੂੰ ਵੀ ਧੰਨਵਾਦ ਕਿਹਾ ਜਾ ਸਕਦਾ ਹੈ, ਜੇ ਤੁਸੀਂ ਇਹ ਦੱਸ ਦਿਓ ਕਿ ਧਰਤੀ ਆਪਣੇ ਅਕਸ਼ ‘ਤੇ ਕਿੰਨਾ ਝੁਕੀ ਹੋਈ ਹੈ ? ਮਾਈਨੱਸ 23.5 ਡਿਗਰੀ? ਬਿਲਕੁਲ ਸਹੀ ਜਵਾਬ। ਸ਼ੁਕਰੀਆ। ਕੀ ਤੁਸੀਂ ਜਾਣਦੇ ਹੋ ਕਿ ਮੰਗਲ ਦਾ ਰੋਟੇਸ਼ਨ ਐਕਸਿਸ 25.2 ਡਿਗਰੀ ਝੁਕਾ ਹੋਇਆ ਹੈ? ਅਤੇ ਕਿਉਂਕਿ ਇਨ੍ਹਾਂ ਦੋਵਾਂ ਦੇ ਐਕਸਿਸ ਦੇ ਝੁਕਾਵ ਵਿੱਚ ਜ਼ਿਆਦਾ ਅੰਤਰ ਨਹੀਂ ਹੈ, ਇਸ ਲਈ ਮੰਗਲ ‘ਤੇ ਧਰਤੀ ਵਾਂਗ ਸੀਜ਼ਨ ਵੀ ਮਿਲਦੇ ਹਨ। ਯਾਨੀ ਬਸੰਤ, ਗਰਮੀ, ਪਤਝੜ ਅਤੇ ਸਰਦੀ। ਇਹਨਾਂ ਚਾਰਾਂ ਸੀਜ਼ਨਾਂ ਦਾ ਅਨੰਦ ਉੱਥੇ ਵੀ ਲਿਆ ਜਾ ਸਕਦਾ ਹੈ। ਚਲੋ ਇਹ ਤਾਂ ਚੰਗਾ ਹੋਇਆ। ਪਰ ਯਾਦ ਰੱਖੋ ਕਿ ਉਹ ਮੰਗਲ ਹੈ, ਇਸ ਕਰਕੇ ਕੁਝ ਤਾਂ ਧਰਤੀ ਤੋਂ ਵੱਖਰਾ ਹੋਵੇਗਾ। ਇਸ ਲਈ ਮੰਗਲ ਦਾ ਹਰ ਸੀਜ਼ਨ ਲਗਭਗ ਦੋ ਗੁਣਾ ਲੰਬਾ ਹੁੰਦਾ ਹੈ। ਕਿਉਂਕਿ ਮੰਗਲ ਗ੍ਰਹਿ ਦਾ ਇੱਕ ਸਾਲ ਵੀ ਤਾਂ ਧਰਤੀ ਦੇ ਇੱਕ ਸਾਲ ਤੋਂ ਲਗਭਗ ਦੋ ਗੁਣਾ ਹੁੰਦਾ ਹੈ। ਅਤੇ ਮੰਗਲ ‘ਤੇ ਸਭ ਤੋਂ ਲੰਬਾ ਸੀਜ਼ਨ ਬਸੰਤ ਦਾ ਹੁੰਦਾ ਹੈ, ਜੋ 194 ਦਿਨ ਦਾ ਹੁੰਦਾ ਹੈ। ਅਤੇ ਪਤਝੜ ਸਭ ਤੋਂ ਛੋਟਾ ਸੀਜ਼ਨ ਹੁੰਦਾ ਹੈ, ਜੋ 142 ਦਿਨਾਂ ਤੱਕ ਚੱਲਦਾ ਹੈ। ਸੀਜ਼ਨਾਂ ਦੇ ਇਲਾਵਾ, ਮੰਗਲ ‘ਤੇ ਧਰਤੀ ਵਾਂਗ ਜਵਾਲਾਮੁਖੀ ਅਤੇ ਘਾਟੀਆਂ ਵੀ ਹਨ। ਅਤੇ ਤੁਹਾਨੂੰ ਇਹ ਜਾਣਕਰ ਹੈਰਾਨੀ ਹੋਵੇਗੀ ਕਿ, ਜਿਸ ਮੰਗਲ ‘ਤੇ ਅਜੇ ਤੱਕ ਕਿਸੇ ਦਾ ਠਿਕਾਣਾ ਨਹੀਂ ਬਣਿਆ, ਉਸ ਮੰਗਲ ‘ਤੇ ਸੌਰ ਮੰਡਲ ਦਾ ਸਭ ਤੋਂ ਉੱਚਾ ਪਹਾੜ ਮੌਜੂਦ ਹੈ। ਜਿਸਦਾ ਨਾਮ ਹੈ ਓਲੰਪਸ ਮੋਂਸ, ਅਤੇ ਇਹ ਇੱਕ ਜਵਾਲਾਮੁਖੀ ਹੈ। ਇਸ ਦੀ ਉਚਾਈ ਮਾਊਂਟ ਐਵਰੇਸਟ ਤੋਂ ਲਗਭਗ ਤਿੰਨ ਗੁਣਾ ਹੈ। ਮਾਊਂਟ ਐਵਰੇਸਟ ਦੀ ਉਚਾਈ 8.8 ਕਿਲੋਮੀਟਰ ਹੈ ਯਾਨੀ 29029 ਫੀਟ, ਤਾਂ ਓਲੰਪਸ ਮੋਂਸ ਦੀ ਉਚਾਈ 21.9 ਕਿਲੋਮੀਟਰ ਯਾਨੀ 72000 ਫੀਟ ਹੈ। ਹੁਣ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਕਿੰਨਾ ਉੱਚਾ ਹੋਵੇਗਾ। ਅਤੇ ਜੇ ਤੁਸੀਂ ਉਚਾਈ ਦੀ ਕਲਪਨਾ ਕਰਨ ਲੱਗ ਪਏ ਹੋ ਤਾਂ, ਗਹਿਰਾਈ ਬਾਰੇ ਸੋਚਣ ਲਈ ਵੀ ਤਿਆਰ ਹੋ ਜਾਓ। ਕਿਉਂਕਿ ਮੰਗਲ ‘ਤੇ ਸਿਰਫ਼ ਸਭ ਤੋਂ ਉੱਚਾ ਪਹਾੜ ਹੀ ਨਹੀਂ ਹੈ, ਬਲਕਿ ਸੌਰ ਮੰਡਲ ਦੀ ਸਭ ਤੋਂ ਵੱਡੀ ਘਾਟੀ ਵੀ ਹੈ। ਜਿਨ੍ਹਾਂ ਵਿੱਚੋਂ ਇੱਕ ਹੈ ਵੇਲਸ ਮੈਰਿਨਰਿਸ। ਇਸ ਘਾਟੀ ਨੂੰ ਇਹ ਨਾਮ ਮੈਰਨਰ 9 ਮਾਰਸ ਆਰਬਿਟਰ ਤੋਂ ਮਿਲਿਆ ਹੈ, ਜਿਸਨੇ 1971-1972 ਵਿੱਚ ਇਸ ਘਾਟੀ ਦੀ ਖੋਜ ਕੀਤੀ ਸੀ। ਮੰਗਲ ਦੀ ਵੇਲਸ ਮੈਰਿਨਰਿਸ ਘਾਟੀ 4000 ਕਿਲੋਮੀਟਰ ਲੰਬੀ ਹੈ ਅਤੇ ਇਸ ਦੀ ਗਹਿਰਾਈ 7 ਕਿਲੋਮੀਟਰ ਹੈ। ਇਸ ਦੀ ਤੁਲਨਾ ਧਰਤੀ ਦੀ ਗ੍ਰੈਂਡ ਕੈਨਯਨ ਨਾਲ ਕਰੀਏ ਤਾਂ, ਗ੍ਰੈਂਡ ਕੈਨਯਨ ਸਿਰਫ਼ 446 ਕਿਲੋਮੀਟਰ ਲੰਬੀ ਅਤੇ 1.6 ਕਿਲੋਮੀਟਰ ਗਹਿਰੀ ਹੈ।
6.
ਇਹ ਅੰਤਰ ਤਾਂ ਕਾਫ਼ੀ ਜ਼ਿਆਦਾ ਹੈ। ਦੋਸਤੋ, ਪਰ ਕੋਈ ਗੱਲ ਨਹੀਂ। ਮੰਗਲ ‘ਤੇ ਧਰਤੀ ਵਰਗੇ ਪਹਾੜ, ਘਾਟੀਆਂ ਅਤੇ ਮੌਸਮ ਹਨ। ਇਹ ਜਾਣਕੇ ਵਧੀਆ ਲੱਗਾ। ਕੀ ਤੁਹਾਨੂੰ ਪਤਾ ਹੈ ਕਿ, ਇਨ੍ਹਾਂ ਦੇ ਇਲਾਵਾ ਮੰਗਲ ਦੀ ਸਤਹ ‘ਤੇ ਵੱਡੇ ਟੋਏ ਵੀ ਹਨ? ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਟੋਆ ਹੈਲਸ ਪਲੈਨੀਸ਼ੀਆ ਹੈ, ਜੋ ਲਗਭਗ 2200 ਕਿਲੋਮੀਟਰ ਚੌੜਾ ਅਤੇ 8 ਕਿਲੋਮੀਟਰ ਗਹਿਰਾ ਹੈ। ਇਹ ਤਾਂ ਵਾਕਈ ਚੌਕਾਉਣ ਵਾਲੀਆਂ ਗੱਲਾਂ ਹਨ। ਮੰਗਲ ਨੇ ਤਾਂ ਆਪਣੇ ਅੰਦਰ ਬਹੁਤ ਕੁਝ ਛੁਪਾ ਰੱਖਿਆ ਹੈ, ਜਿਸਨੂੰ ਜਾਣਕੇ ਅਸੀਂ ਹੈਰਾਨੀ ਨਾਲ ਭਰ ਜਾਂਦੇ ਹਾਂ। ਹਾਂ, ਪਰ ਇਸ ਗੱਲ ਦੀ ਤਸੱਲੀ ਹੈ ਕਿ ਮੰਗਲ ‘ਤੇ ਬਹੁਤ ਕੁਝ ਧਰਤੀ ਵਰਗਾ ਵੀ ਹੈ। ਇਸ ਗੱਲ ‘ਤੇ ਅਸੀਂ ਮੰਗਲ ਦੇ ਇਸ ਰੋਮਾਂਚਕ ਸਫ਼ਰ ‘ਤੇ ਅੱਗੇ ਵਧਦੇ ਹਾਂ। ਅਤੇ ਜ਼ਰਾ ਠੰਡੀ ਛਾਂ ਵਾਸਤੇ ਕਿਸੇ ਦਰੱਖਤ ਦੇ ਹੇਠਾਂ ਆਰਾਮ ਕਰੀਏ। ਉਹ !!! ਇਹ ਕੀ? ਮੰਗਲ ‘ਤੇ ਤਾਂ ਦਰੱਖਤ ਹੀ ਨਹੀਂ ਹਨ। ਹੁਣ ਸਵਾਲ ਉਠਦਾ ਹੈ ਕਿ, ਕੀ ਤੁਸੀਂ ਦਰੱਖਤਾਂ ਦੇ ਬਿਨਾ ਜੀਵਨ ਦੀ ਕਲਪਨਾ ਕਰ ਸਕਦੇ ਹੋ? ਬਿਲਕੁਲ ਵੀ ਨਹੀਂ। ਅਜਿਹੇ ਵਿੱਚ ਜੇ ਤੁਸੀਂ ਮੰਗਲ ਦੀ ਮਿੱਟੀ ਵਿੱਚ ਦਰੱਖਤ ਉਗਾਉਣ ਦੇ ਬਾਰੇ ਸੋਚਦੇ ਵੀ ਹੋ, ਤਾਂ ਵੀ ਦਰੱਖਤ ਉਗਾਉਣਾ ਇੰਨਾ ਆਸਾਨ ਨਹੀਂ ਹੋਵੇਗਾ। ਕਿਉਂਕਿ ਇਸ ਦੀ ਮਿੱਟੀ ਵਿੱਚ ਪੋਸ਼ਕ ਤੱਤ ਹਨ ਹੀ ਨਹੀਂ। ਅਤੇ ਇੱਥੇ ਦਾ ਮੌਸਮ ਵੀ ਕਾਫ਼ੀ ਠੰਢਾ ਹੈ। ਹਾਂ, ਪਰ ਸ਼ੁਰੂਆਤ ਵਿੱਚ ਜੇ ਕੁਝ ਫਸਲਾਂ ਉਗਾਈਆਂ ਜਾਣ ਤਾਂ, ਕੁਝ ਬਿਹਤਰ ਨਤੀਜੇ ਮਿਲ ਸਕਦੇ ਹਨ। ਫਿਰ ਬਾਂਸ ਦਾ ਦਰੱਖਤ ਹੈ ਨਾ? ਤੁਹਾਡੇ ਨਾਲ ਸਾਥ ਦੇਣ ਲਈ ਯਾਨੀ ਮੰਗਲ ‘ਤੇ ਅਸੀਂ ਬਾਂਸ ਉਗਾ ਸਕਦੇ ਹਾਂ। ਕਿਉਂਕਿ ਮੰਗਲ ਦੀ ਮਿੱਟੀ ਇਸ ਲਈ ਉਚਿਤ ਹੈ ਅਤੇ ਫਿਰ ਬਾਂਸ ਨੂੰ ਜ਼ਿਆਦਾ ਪੋਸ਼ਕ ਤੱਤਾਂ ਦੀ ਲੋੜ ਵੀ ਨਹੀਂ ਹੁੰਦੀ। ਪਰ ਜੇ ਤੁਸੀਂ ਮੰਗਲ ‘ਤੇ ਧਰਤੀ ਵਰਗੇ ਦਰੱਖਤ ਦੇਖਣਾ ਚਾਹੁੰਦੇ ਹੋ ਤਾਂ, ਤੁਹਾਨੂੰ ਸ਼ਾਇਦ 100 ਸਾਲਾਂ ਦਾ ਇੰਤਜ਼ਾਰ ਕਰਨਾ ਪਵੇ। ਕਿਉਂਕਿ 100 ਸਾਲਾਂ ਬਾਅਦ ਮੰਗਲ ‘ਤੇ ਦਰੱਖਤ ਉਗਾਉਣਾ ਸ਼ਾਇਦ ਆਸਾਨ ਹੋ ਜਾਏ। ਅਜਿਹੇ ਵਿੱਚ ਕੀ ਉਹ 100 ਸਾਲਾਂ ਵਿੱਚ ਸਾਨੂੰ ਧਰਤੀ ਦੇ ਦਰੱਖਤਾਂ ਦਾ ਖ਼ਿਆਲ ਨਹੀਂ ਰੱਖ ਲੈਣਾ ਚਾਹੀਦਾ? ਹੁਣ ਤੁਹਾਡੇ ਮਨ ਵਿੱਚ ਇਸ ਗੱਲ ਦੀ ਚਿੰਤਾ ਹੈ ਕਿ ਮੰਗਲ ‘ਤੇ ਦਰੱਖਤ ਨਹੀਂ ਹਨ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮੰਗਲ ‘ਤੇ ਤਾਂ ਧਰਤੀ ਵਰਗਾ ਮਜ਼ਬੂਤ ਚੁੰਬਕੀ ਖੇਤਰ (ਮੈਗਨੇਟਿਕ ਫੀਲਡ) ਵੀ ਨਹੀਂ ਹੈ। ਇਹ ਮੈਗਨੇਟਿਕ ਫੀਲਡ ਇਲੈਕਟ੍ਰਿਕਲ ਚਾਰਜ ਦੀ ਐਸੀ ਲੇਅਰ ਹੁੰਦੀ ਹੈ, ਜੋ ਸਾਡੇ ਗ੍ਰਹਿ ਧਰਤੀ ਨੂੰ ਘੇਰ ਕੇ ਰੱਖਦੀ ਹੈ। ਇਸ ਖੇਤਰ ਦੀ ਬਦੌਲਤ ਹੀ ਇਸ ਗ੍ਰਹਿ ‘ਤੇ ਜੀਵਨ ਸੁਰੱਖਿਅਤ ਹੈ, ਕਿਉਂਕਿ ਇਹ ਸੂਰਜ ਤੋਂ ਆਉਣ ਵਾਲੇ ਚਾਰਜਡ ਪਾਰਟਿਕਲਸ ਨੂੰ ਰੋਕ ਲੈਂਦੀ ਹੈ, ਜਿਨ੍ਹਾਂ ਨੂੰ ਸੋਲਰ ਵਿੰਡ ਕਿਹਾ ਜਾਂਦਾ ਹੈ। ਹੁਣ ਸਵਾਲ ਹੈ ਕਿ ਜੇ ਇਹ ਸੁਰੱਖਿਅਤ ਲੇਅਰ ਨਾ ਹੋਵੇ ਤਾਂ ਕੀ ਹੋਵੇਗਾ। ਤਾਂ ਧਰਤੀ ਦੀ ਓਜ਼ੋਨ ਲੇਅਰ ਹੀ ਖ਼ਤਮ ਹੋ ਜਾਵੇਗੀ। ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਓਜ਼ੋਨ ਪਰਤ ਹੀ ਸੂਰਜ ਤੋਂ ਆਉਣ ਵਾਲੀ ਪਰਾਬੈਗਨੀ ਕਿਰਨਾਂ ਤੋਂ ਸਾਡਾ ਬਚਾਅ ਕਰਦੀ ਹੈ। ਅਤੇ ਹੁਣ ਜਦੋਂ ਇਸ ਪਰਤ ਵਿੱਚ ਛੇਦ ਹੋਣਾ ਸ਼ੁਰੂ ਹੋ ਗਿਆ ਹੈ, ਤਾਂ ਇਸ ਦੇ ਸਾਈਡ ਇਫੈਕਟ ਵੀ ਦਿਖਣ ਲੱਗ ਪਏ ਹਨ। ਸੋਚੋ, ਮੰਗਲ ‘ਤੇ ਤਾਂ ਐਸੀ ਕੋਈ ਪਰਤ ਅਤੇ ਐਸਾ ਕੋਈ ਮੈਗਨੇਟਿਕ ਫੀਲਡ ਨਹੀਂ ਹੈ, ਤਾਂ ਉੱਥੇ ਸੋਲਰ ਵਿੰਡ ਤੋਂ ਕੌਣ ਬਚਾਏਗਾ? ਤੁਸੀਂ ਸੋਲਰ ਵਿੰਡ ਤੋਂ ਬਚਾਅ ਦਾ ਕੋਈ ਤਰੀਕਾ ਸੋਚਣ ਤੋਂ ਪਹਿਲਾਂ ਤੁਹਾਨੂੰ ਤੂਫ਼ਾਨ ਲਈ ਚੇਤਾਵਨੀ ਦੇਣਾ ਵੀ ਜਰੂਰੀ ਹੈ। ਕਿਉਂਕਿ ਅਮੂਮਨ ਮੰਗਲ ‘ਤੇ ਕੋਈ ਚਲਹਲ ਪਹਲ ਨਹੀਂ ਰਹਿੰਦੀ। ਪਰ ਇੱਥੇ ਤੂਫ਼ਾਨ ਦੀ ਆਵਾਜਾਈ ਅਕਸਰ ਹੁੰਦੀ ਰਹਿੰਦੀ ਹੈ। ਇੱਥੇ ਆਉਣ ਵਾਲੇ ਧੂੜ ਦੇ ਤੂਫ਼ਾਨਾਂ ਨੂੰ ਸ਼ਾਂਤ ਹੋਣ ਵਿੱਚ ਮਹੀਨੇ ਲੱਗ ਜਾਂਦੇ ਹਨ। ਇਸ ਕਰਕੇ ਮੰਗਲ ‘ਤੇ ਕੀਤੇ ਜਾਣ ਵਾਲੇ ਰਿਸਰਚ ਵਿੱਚ ਕਾਫ਼ੀ ਮੁਸ਼ਕਲਾਂ ਆਉਂਦੀਆਂ ਹਨ। ਮੰਗਲ ‘ਤੇ ਤੇਜ਼ੀ ਨਾਲ ਚੱਲ ਰਹੇ ਰਿਸਰਚ ਦੀ ਵਜ੍ਹਾ ਨਾਲ ਤੁਸੀਂ ਜ਼ਰੂਰ ਖੁਸ਼ ਹੋਵੋਗੇ ਅਤੇ ਇਹ ਜਾਣਨਾ ਚਾਹੁੰਦੇ ਹੋਵੋਗੇ ਕਿ ਮੰਗਲ ‘ਤੇ ਖੜ੍ਹੇ ਹੋ ਕੇ ਸੂਰਜ ਨੂੰ ਦੇਖਣ ‘ਤੇ ਸੂਰਜ ਕਿਵੇਂ ਦਾ ਦਿਸੇਗਾ, ਅਸਮਾਨ ਕਿਵੇਂ ਹੋਵੇਗਾ ਅਤੇ ਕੀ ਉੱਥੇ ਵੀ ਸਨਸੈੱਟ ਬਹੁਤ ਸੁੰਦਰ ਹੋਵੇਗਾ? ਤਾਂ ਚਲੋ ਤੁਹਾਡੇ ਇਨ੍ਹਾਂ ਖ਼ਿਆਲਾਂ ਨੂੰ ਵੀ ਮੰਗਲ ਦੀ ਹਕੀਕਤ ਨਾਲ ਮਿਲਾ ਦਿੰਦੇ ਹਾਂ। ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ, ਜਦੋਂ ਤੁਸੀਂ ਮੰਗਲ ‘ਤੇ ਖੜ੍ਹੇ ਹੋ ਕੇ ਸੂਰਜ ਨੂੰ ਦੇਖੋਗੇ, ਤਾਂ ਥੋੜਾ ਹੈਰਾਨ ਹੋ ਸਕਦੇ ਹੋ, ਕਿਉਂਕਿ ਉੱਥੇ ਸੂਰਜ ਤੁਹਾਨੂੰ ਥੋੜ੍ਹਾ ਛੋਟਾ ਨਜ਼ਰ ਆ ਸਕਦਾ ਹੈ। ਇਸ ਦਾ ਕਾਰਨ ਤੁਹਾਨੂੰ ਯਾਦ ਦਿਵਾ ਦੇਈਏ ਕਿ ਮੰਗਲ ਗ੍ਰਹਿ ਧਰਤੀ ਦੀ ਤੁਲਨਾ ਵਿੱਚ ਸੂਰਜ ਤੋਂ ਵੱਧ ਦੂਰੀ ‘ਤੇ ਹੈ। ਇਸ ਕਰਕੇ ਉੱਥੇ ਮੰਗਲ ‘ਤੇ ਤੁਹਾਨੂੰ ਸੂਰਜ ਧਰਤੀ ‘ਤੇ ਨਜ਼ਰ ਆਉਣ ਵਾਲੇ ਆਕਾਰ ਦਾ ਕੇਵਲ ਦੋ ਤਿਹਾਈ ਹੀ ਨਜ਼ਰ ਆਵੇਗਾ।
7.
ਤੁਹਾਡੀ ਇਸ ਹੈਰਾਨੀ ਵਿੱਚ ਇੱਕ ਹੋਰ ਹੈਰਾਨੀ ਜੁੜੇ ਤਾਂ, ਕਿਵੇਂ ਰਹੇਗਾ। ਕਿਉਂਕਿ ਇਹ ਜਾਣਕੇ ਵੀ ਤੁਸੀਂ ਹੈਰਾਨ ਹੋ ਸਕਦੇ ਹੋ ਕਿ, ਮੰਗਲ ‘ਤੇ ਜਾ ਕੇ ਤੁਸੀਂ ਇਹ ਗਾਣਾ ਨਹੀਂ ਗਾ ਸਕੋਗੇ, “ਨੀਲਾ ਆਸਮਾਨ ਸੋ ਗਿਆ,” ਕਿਉਂਕਿ ਉੱਥੇ ਆਸਮਾਨ ਨੀਲਾ ਨਹੀਂ ਬਲਕਿ ਲਾਲ ਦਿਸਦਾ ਹੈ। ਅਤੇ ਉੱਥੇ ਦੇ ਸੂਰਜ ਚੜ੍ਹਨ ਵੇਲੇ ਅਤੇ ਸੂਰਜਾ ਛਿਪਣ ਸਮੇਂ ਦਾ ਰੰਗ ਨੀਲਾ ਦਿਸਦਾ ਹੈ। ਸੁਣਨ ਵਿੱਚ ਸਾਰਾ ਬੜਾ ਹੀ ਉਲਟ-ਪੁਲਟ ਸਾ ਲੱਗ ਰਿਹਾ ਹੈ ਨਾ। ਪਰ ਜਦੋਂ ਗ੍ਰਹਿ ਹੀ ਬਦਲ ਜਾਵੇ ਤਾਂ ਬਦਲਾਅ ਵੀ ਤਾਂ ਹੋਣੇ ਹੀ ਹਨ। ਇਸ ਬਦਲਾਅ ਦਾ ਕਾਰਨ ਤੁਸੀਂ ਕਾਫ਼ੀ ਹੱਦ ਤੱਕ ਜਾਣਦੇ ਵੀ ਹੋ। ਇਹ ਕਾਰਨ ਹੈ, ਮੰਗਲ ਦਾ ਬਹੁਤ ਹੀ ਘੱਟ ਵਾਤਾਵਰਣ ਅਤੇ ਉਸ ‘ਤੇ ਮੌਜੂਦ ਲਾਲ ਧੂੜ। ਮੰਗਲ ‘ਤੇ ਮੌਜੂਦ ਇਹ ਧੂੜ ਸਾਰੇ ਰੰਗਾਂ ਦੀ ਰੋਸ਼ਨੀ ਨੂੰ ਇੱਕਸਾਰ ਬਲਾਕ ਕਰਦੀ ਹੈ। ਪਰ ਕਿਉਂਕਿ ਮੰਗਲ ਦੀ ਧੂੜ ਦਾ ਰੰਗ ਲਾਲ ਹੈ, ਇਸ ਲਈ ਇਹ ਧੂੜ ਨੀਲੇ ਪ੍ਰਕਾਸ਼ ਨੂੰ ਅਬਜ਼ਾਰਬ ਕਰ ਲੈਂਦੀ ਹੈ ਅਤੇ ਲਾਲ ਪ੍ਰਕਾਸ਼ ਨੂੰ ਵਿਖੇਰ ਦਿੰਦੀ ਹੈ। ਜਿਸ ਨਾਲ ਆਸਮਾਨ ਨੀਲਾ ਨਹੀਂ ਦਿਸ ਸਕਦਾ, ਬਲਕਿ ਲਾਲ ਰੰਗ ਦਾ ਦਿਸਦਾ ਹੈ। ਇਹੀ ਧੂੜ ਸੂਰਜ ਦੇ ਆਸ-ਪਾਸ ਦੇ ਇਲਾਕੇ ਵਿੱਚ ਥੋੜ੍ਹਾ ਨੀਲਾ ਪ੍ਰਕਾਸ਼ ਵੀ ਵਿਖੇਰ ਦਿੰਦੀ ਹੈ। ਜਿਸ ਕਾਰਨ ਸਿਰਫ ਸੂਰਜ ਚੜ੍ਹਨ ਵੇਲੇ ਅਤੇ ਸੂਰਜਾ ਛਿਪਣ ਸਮੇਂ ਨੀਲੇ ਦਿਸਦੇ ਹਨ। ਅਤੇ ਇਸ ਸਮੇਂ ਬਾਕੀ ਆਸਮਾਨ ਪੀਲੇ ਤੋਂ ਨਾਰੰਗੀ ਰੰਗ ਦਾ ਹੀ ਰਹਿੰਦਾ ਹੈ। ਮੰਗਲ ਗ੍ਰਹਿ ਦੀ ਇਹ ਧੂੜ ਇਸ ਨੂੰ ਕਿਵੇਂ ਰੰਗ-ਰੂਪ ਦੇਂਦੀ ਹੈ, ਦੇਖਕੇ ਤਾਂ ਇਹੀ ਲੱਗਦਾ ਹੈ ਕਿ, ਮੰਗਲ ਗ੍ਰਹਿ ‘ਤੇ ਇਸ ਦਾ ਕਾਫ਼ੀ ਅਸਰ ਹੈ। ਇਸੀ ਦੀ ਵਜ੍ਹਾ ਨਾਲ ਹੀ ਮੰਗਲ ਨੂੰ ਲਾਲ ਗ੍ਰਹਿ ਦੀ ਉਪਮਾ ਮਿਲੀ ਹੈ। ਜੇਕਰ ਮੰਗਲ ‘ਤੇ ਇਹ ਲਾਲ ਧੂੜ ਨਹੀਂ ਹੁੰਦੀ, ਤਾਂ ਮੰਗਲ ਦੇ ਆਸਮਾਨ ਵਿੱਚ ਇੰਨੇ ਰੰਗ ਦੇਖਣ ਦੀ ਬਜਾਏ, ਉਹ ਆਸਮਾਨ ਲਗਭਗ ਕਾਲਾ ਦਿਸਦਾ। ਚਲੋ, ਹੁਣ ਤੁਸੀਂ ਇਨ੍ਹਾਂ ਰੰਗਾਂ ਭਰੇ ਆਸਮਾਨ ਦੀ ਕਲਪਨਾ ਕਰ ਸਕਦੇ ਹੋ। ਅਤੇ ਚਾਹੋ ਤਾਂ ਮੰਗਲ ‘ਤੇ ਗੁਣਗੁਣਾਉਣ ਲਈ ਕੋਈ ਨਵਾਂ ਅਤੇ ਚੰਗਾ ਗਾਣਾ ਵੀ ਤਿਆਰ ਕਰ ਸਕਦੇ ਹੋ। ਤਦ ਤੱਕ ਇਸ ਸਫ਼ਰ ਵਿੱਚ ਅੱਗੇ ਚੱਲਦੇ ਹਾਂ ਅਤੇ ਮੰਗਲ ਮਿਸ਼ਨਾਂ ਦੇ ਬਾਰੇ ਸਮਝ ਲੈਂਦੇ ਹਾਂ। ਹੁਣ ਤੱਕ ਮੰਗਲ ‘ਤੇ ਬਹੁਤ ਸਾਰੇ ਮਿਸ਼ਨ ਭੇਜੇ ਜਾ ਚੁੱਕੇ ਹਨ। ਅਤੇ ਇਹ ਇਕਲੌਤਾ ਅਜਿਹਾ ਗ੍ਰਹਿ ਹੈ ਜਿੱਥੇ ਰੋਵਰ ਭੇਜੇ ਗਏ ਹਨ, ਜੋ ਮੰਗਲ ਦੀ ਸਤਹ ‘ਤੇ ਘੁੰਮਦੇ ਹੋਏ ਤਸਵੀਰਾਂ ਅਤੇ ਮਾਪ ਲੈਂਦੇ ਹਨ। ਨਾਸਾ ਨੇ ਪੰਜ ਰੋਬੋਟਿਕ ਵਾਹਨ ਮੰਗਲ ‘ਤੇ ਭੇਜੇ ਹਨ, ਜਿਨ੍ਹਾਂ ਨੂੰ ਰੋਵਰ ਕਿਹਾ ਜਾਂਦਾ ਹੈ। ਇਹ ਰੋਵਰ ਹਨ ਸੌਜੋਰਨਰ, ਸਪੀਰਿਟ, ਅਪਰਚੁਨਿਟੀ, ਕਿਊਰੀਓਸਿਟੀ ਅਤੇ ਪ੍ਰੀਜ਼ਰਵੇਸ਼ਨ। ਮਾਰਸ 2020 ਪ੍ਰੀਜ਼ਰਵੇਸ਼ਨ ਰੋਵਰ ਮਿਸ਼ਨ ਨਾਸਾ ਦੇ ਮਾਰਸ ਐਕਸਪਲੋਰੇਸ਼ਨ ਪ੍ਰੋਗਰਾਮ ਦਾ ਇੱਕ ਹਿੱਸਾ ਹੈ, ਜੋ ਲਗਾਤਾਰ ਮੰਗਲ ‘ਤੇ ਜੀਵਨ ਦੀ ਸੰਭਾਵਨਾਵਾਂ ਦੀ ਖੋਜ ਕਰ ਰਿਹਾ ਹੈ। ਮੰਗਲ ਨੂੰ ਖੋਜਣ ਦਾ ਇਹ ਸਫ਼ਰ 1960 ਦੇ ਦਹਾਕੇ ਤੋਂ ਹੀ ਜਾਰੀ ਹੈ। ਅਤੇ ਤਦ ਤੋਂ ਮੰਗਲ ‘ਤੇ ਮਿਸ਼ਨ ਭੇਜਣ ਵਾਲੇ ਦੇਸ਼ਾਂ ਵਿੱਚ ਯੂਐਸ, ਰਸ਼ੀਆ, ਭਾਰਤ ਅਤੇ ਯੂਰੋਪੀਅਨ ਸਪੇਸ ਏਜੰਸੀਆਂ ਸ਼ਾਮਿਲ ਹਨ। ਸਾਲ 2013 ਵਿੱਚ ਭਾਰਤ ਦੇ ਇਸਰੋ ਨੇ ਮੰਗਲਯਾਨ, ਯਾਨੀ ਮਾਰਸ ਆਰਬਿਟਰ ਮਿਸ਼ਨ ਨੂੰ ਲਾਂਚ ਕੀਤਾ ਅਤੇ ਭਾਰਤ ਦਾ ਇਹ ਪਹਿਲਾ ਇੰਟਰਪਲੇਨਟਰੀ ਮਿਸ਼ਨ ਸਫਲ ਰਹਿਆ। ਜਿਸ ਨਾਲ ਭਾਰਤ ਉਹ ਦੇਸ਼ ਬਣ ਗਿਆ ਜੋ ਪਹਿਲੇ ਹੀ ਪ੍ਰਯਾਸ ਵਿੱਚ ਮੰਗਲ ਦੀ ਕਕ੍ਸ਼ਾ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕਰ ਗਿਆ। ਇਸ ਦੇ ਨਾਲ ਹੀ ਇਸਰੋ ਦੁਨੀਆਂ ਦੀ ਚੌਥੀ ਐਸੀ ਸਪੇਸ ਏਜੰਸੀ ਬਣ ਗਈ, ਜੋ ਮੰਗਲ ਦੀ ਕਕ੍ਸ਼ਾ ਤੱਕ ਪਹੁੰਚੀ। ਇਸ ਤੋਂ ਪਹਿਲਾਂ ਰੋਸਕੋਸਮੋਸ, ਨਾਸਾ ਅਤੇ ਯੂਰੋਪੀਅਨ ਸਪੇਸ ਏਜੰਸੀਆਂ ਹੀ ਅਜਿਹਾ ਕਰ ਪਾਈਆਂ ਸਨ। ਅਤੇ ਇੰਨੀ ਵੱਡੀ ਉਪਲਬਧੀ ਦੇ ਬਾਅਦ ਹੁਣ ਇਸਰੋ ਮੰਗਲਯਾਨ 2 ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਹਾਂ, ਕੀ ਤੁਹਾਨੂੰ ਪਤਾ ਹੈ ਕਿ, ਹੁਣ ਤੱਕ ਸਿਰਫ ਦੋ ਦੇਸ਼, ਯਾਨੀ ਕਿ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਸੰਘ ਹੀ ਮੰਗਲ ਗ੍ਰਹਿ ਦੀ ਜ਼ਮੀਨ ‘ਤੇ ਆਪਣੇ ਸਪੇਸਕ੍ਰਾਫਟ ਉਤਾਰਣ ਵਿੱਚ ਸਫਲ ਹੋ ਸਕੇ ਹਨ। ਪਰ, ਹੁਣ ਜੇਕਰ ਆਉਣ ਵਾਲੇ ਸਮੇਂ ਵਿੱਚ ਮੰਗਲ ਦੀ ਜ਼ਮੀਨ ‘ਤੇ ਇਨਸਾਨਾਂ ਦੇ ਉਤਰਣ ਦੀ ਗੱਲ ਸੋਚੀ ਜਾਵੇ ਤਾਂ ਕਿਵੇਂ ਰਹੇਗਾ? ਕਿਉਂਕਿ ਹੁਣ ਸਪੇਸਐਕਸ ਬਹੁਤ ਵੱਡੇ ਅਚੀਵਮੈਂਟ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਕਿਉਂਕਿ ਐਲਾਨ ਮਸਕ ਦੀ ਇਹ ਕੰਪਨੀ ਦਾ ਸਟਾਰਸ਼ਿਪ, ਮੋਸਟ ਪਾਵਰਫੁਲ ਲਾਂਚ ਵਾਹਨ ਹੋਣ ਵਾਲਾ ਹੈ, ਜੋ ਇੱਕ ਵਾਰ ਵਿੱਚ ਲਗਭਗ 100 ਲੋਕਾਂ ਨੂੰ ਮੰਗਲ ਗ੍ਰਹਿ ਤੱਕ ਲੈ ਜਾਵੇਗਾ। ਇਹ ਪੂਰੀ ਤਰ੍ਹਾਂ ਤੋਂ ਰੀਯੂਜ਼ੇਬਲ ਰਾਕੇਟਸ ਬਣਾਉਣ ਦਾ ਇਰਾਦਾ ਰੱਖਦੇ ਹਨ। ਅਤੇ ਉਨ੍ਹਾਂ ਦੇ ਅਨੁਸਾਰ, ਅਜਿਹੇ ਰਾਕੇਟਸ ਦਾ ਇਸਤੇਮਾਲ ਕਰਨ ਨਾਲ ਮਾਰਸ ਮਿਸ਼ਨ ਦੇ ਖ਼ਰਚ ਨੂੰ ਲਗਭਗ ਪੰਜ ਗੁਣਾ ਤੱਕ ਘਟਾਇਆ ਜਾ ਸਕਦਾ ਹੈ।
8.
ਅਤੇ ਸਪੇਸ ਵਿੱਚ ਕਚਰਾ ਹੋਣ ਤੋਂ ਵੀ ਰੋਕਿਆ ਜਾ ਸਕਦਾ ਹੈ। ਵਾਕਈ ਬਹੁਤ ਹੀ ਦੂਰ ਦੀ ਸੋਚ ਰੱਖਦੇ ਹਨ। ਐਲਨ ਮਸਕ ਦੇ ਅਨੁਸਾਰ ਸਾਨੂੰ ਮੰਗਲ ‘ਤੇ ਪ੍ਰੋਪੇਲੈਂਟ, ਯਾਨੀ ਫਿਊਲ ਬਣਾਉਣ ਦੀ ਵੀ ਤਿਆਰੀ ਕਰਨੀ ਹੋਵੇਗੀ, ਕਿਉਂਕਿ ਮੰਗਲ ‘ਤੇ ਪਹੁੰਚੇ ਸਪੇਸਸ਼ਿਪ ਨੂੰ ਧਰਤੀ ‘ਤੇ ਵਾਪਸ ਵੀ ਤਾਂ ਭੇਜਣਾ ਹੋਵੇਗਾ। ਜਿਸ ਲਈ ਫਿਊਲ ਦੀ ਲੋੜ ਹੋਵੇਗੀ। ਅਤੇ ਜੋ ਲੋਕ ਮੰਗਲ ‘ਤੇ ਜਾਣਗੇ, ਉਹਨਾਂ ਨੂੰ ਵੀ ਤਾਂ ਘਰ ਵਾਪਸ ਆਉਣਾ ਹੋਵੇਗਾ। ਇਸ ਦੀ ਸੰਭਾਵਨਾ ਵੀ ਐਲਨ ਮਸਕ ਨੇ ਲੱਭ ਲਈ ਹੈ। ਕਿਉਂਕਿ ਮੰਗਲ ‘ਤੇ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਮਾਤਰਾ ਵਿੱਚ ਹੈ। ਅਤੇ ਮੰਗਲ ਦੀ ਜ਼ਮੀਨ ਦੇ ਅੰਦਰੋਂ ਪਾਣੀ ਵੀ ਕੱਢਿਆ ਜਾ ਸਕਦਾ ਹੈ। ਅਤੇ ਇਹਨਾਂ ਦੋਨਾਂ ਨੂੰ ਮਿਲਾਕੇ, ਯਾਨੀ CO2 ਅਤੇ H2O ਦੀ ਮਦਦ ਨਾਲ O2 ਅਤੇ ਮਿਥੇਨ ਬਣਾਈ ਜਾ ਸਕਦੀ ਹੈ, ਅਤੇ ਇਹਨਾਂ ਵਿੱਚੋਂ ਮਿਥੇਨ ਫਿਊਲ ਦੇ ਰੂਪ ਵਿੱਚ ਕੰਮ ਆ ਜਾਏਗੀ। ਅਤੇ ਇਸ ਤਰ੍ਹਾਂ ਮੰਗਲ ਦੇ ਸਫ਼ਰ ਲਈ ਸਾਡੀ ਗੱਡੀ ਦੇ ਫਿਊਲ ਦੀ ਤਿਆਰੀ ਵੀ ਹੋ ਜਾਏਗੀ। ਚਲੋ, ਮੰਗਲ ਦੇ ਸਫ਼ਰ ਵਿੱਚ ਇਹ ਤਸੱਲੀ ਤਾਂ ਹੋ ਗਈ ਕਿ, ਜਦੋਂ ਵੀ ਮੰਗਲ ‘ਤੇ ਜਾਵੇ ਤਾਂ, ਵਾਪਸ ਆਉਣਾ ਵੀ ਸੰਭਵ ਹੋ ਸਕੇਗਾ। ਪਰ, ਕੀ ਇਹ ਸਵਾਲ ਤੁਹਾਡੇ ਮਨ ਵਿੱਚ ਵੀ ਆਇਆ ਹੈ ਕਿ ਮੰਗਲ ‘ਤੇ ਮਿਸ਼ਨ ਭੇਜੇ ਜਾਣ ਦਾ ਕੀ ਕੋਈ ਨਿਸ਼ਚਿਤ ਸਮਾਂ ਹੁੰਦਾ ਹੈ? ਜਾਂ ਸਾਲ ਵਿੱਚ ਕਦੇ ਵੀ ਮਾਰਸ ਮਿਸ਼ਨ ਭੇਜੇ ਜਾ ਸਕਦੇ ਹਨ? ਤਾਂ ਦੇਖੋ, ਤੁਸੀਂ ਇਹ ਤਾਂ ਜਾਣਦੇ ਹੀ ਹੋ ਕਿ ਮੰਗਲ ਅਤੇ ਧਰਤੀ ਦੋਨੋ ਹੀ ਸੂਰਜ ਦੀ ਪਰਿਕ੍ਰਮਾ ਕਰਦੇ ਹਨ। ਪਰ, ਇਹਨਾਂ ਦੀ ਦੂਰੀ ਅਤੇ ਗਤੀ ਵੱਖ-ਵੱਖ ਹੁੰਦੀ ਹੈ। ਅਤੇ ਹੁਣ ਇਹ ਵੀ ਜਾਣ ਲਵੋ ਕਿ ਲਗਭਗ ਹਰ 26 ਮਹੀਨਿਆਂ ਦੇ ਬਾਅਦ ਮੰਗਲ, ਧਰਤੀ ਅਤੇ ਸੂਰਜ ਇੱਕ ਸੀਧੀ ਲਾਈਨ ਵਿੱਚ ਆ ਜਾਂਦੇ ਹਨ, ਜਿਸ ਵਿੱਚ ਧਰਤੀ ਵਿਚਕਾਰ ਹੁੰਦੀ ਹੈ। ਅਤੇ ਇਸ ਸਥਿਤੀ ਨੂੰ ਆਪੋਜੀਸ਼ਨ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਮੰਗਲ ਅਤੇ ਸੂਰਜ ਦੋਨੋ ਧਰਤੀ ਦੇ ਇੱਕਦਮ ਵਿਰੁੱਧ ਦਿਸ਼ਾਵਾਂ ਵਿੱਚ ਹੁੰਦੇ ਹਨ। ਇਸ ਸਮੇਂ ਮੰਗਲ ਅਤੇ ਧਰਤੀ ਦੇ ਵਿਚਕਾਰ ਦੀ ਦੂਰੀ ਸਭ ਤੋਂ ਘੱਟ ਹੁੰਦੀ ਹੈ। ਯਾਨੀ ਇਸ ਸਮੇਂ ਇਹ ਦੋਨੋ ਪੜੋਸੀ ਗ੍ਰਹਿ ਕਾਫ਼ੀ ਨੇੜੇ ਹੁੰਦੇ ਹਨ। ਇਸ ਲਈ ਇਸ ਪੀਰੀਅਡ ਵਿੱਚ ਬਹੁਤ ਸਾਰੇ ਮਾਰਸ ਮਿਸ਼ਨ ਭੇਜੇ ਜਾਂਦੇ ਹਨ, ਕਿਉਂਕਿ ਇਸ ਦੌਰਾਨ ਮਿਸ਼ਨ ਭੇਜਣ ਨਾਲ ਸਫ਼ਰ ਦਾ ਸਮਾਂ ਅਤੇ ਖ਼ਰਚਾ ਘਟ ਜਾਂਦਾ ਹੈ। ਤਾਂ ਹੁਣ ਤੁਸੀਂ ਸਮਝ ਗਏ ਹੋ ਕਿ ਆਪੋਜੀਸ਼ਨ ਦੀ ਸਥਿਤੀ ਵਿੱਚ ਹੀ ਮਾਰਸ ਮਿਸ਼ਨ ਭੇਜੇ ਜਾਂਦੇ ਹਨ। ਅਤੇ ਆਪੋਜੀਸ਼ਨ ਦੀ ਅਜਿਹੀ ਸਥਿਤੀ ਆਖਰੀ ਵਾਰ 8 ਦਸੰਬਰ 2022 ਨੂੰ ਹੋਈ ਸੀ। ਅਤੇ ਹੁਣ ਅਗਲੀ ਵਾਰ ਅਜਿਹਾ 16 ਜਨਵਰੀ 2025 ਨੂੰ ਵੇਖਿਆ ਜਾ ਸਕੇਗਾ, ਜਦੋਂ ਲਾਲ ਗ੍ਰਹਿ ਮੰਗਲ ਧਰਤੀ ਤੋਂ ਸਿਰਫ ਲਗਭਗ 60 ਮਿਲੀਅਨ ਕਿਲੋਮੀਟਰ ਦੀ ਦੂਰੀ ‘ਤੇ ਹੋਵੇਗਾ। ਆਪੋਜੀਸ਼ਨ ਦੀ ਸਥਿਤੀ ਵਿੱਚ ਮੰਗਲ ਗ੍ਰਹਿ ਰਾਤ ਵਿੱਚ ਸਾਡੇ ਆਸਮਾਨ ਵਿੱਚ ਚਮਕਦਾ ਹੋਇਆ ਨਜ਼ਰ ਆਉਂਦਾ ਹੈ। ਇਸ ਸਮੇਂ ਮੰਗਲ ਸਭ ਤੋਂ ਵੱਧ ਚਮਕਦਾ ਹੈ। ਅਤੇ ਦੂਰਬੀਨ ਦੇ ਜ਼ਰੀਏ ਇਸ ਦਾ ਆਕਾਰ ਵੀ ਬਹੁਤ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਇਸ ਨਜ਼ਾਰੇ ਨੂੰ ਤਾਂ ਤੁਸੀਂ ਵੀ ਜ਼ਰੂਰ ਦੇਖਣਾ ਚਾਹੋਗੇ। ਪਰ, ਮੰਗਲ ਦੇ ਇਸ ਸਫ਼ਰ ਦੇ ਦੌਰਾਨ ਇੱਕ ਸਵਾਲ ਦਾ ਜਵਾਬ ਜਾਣਨਾ ਅਜੇ ਵੀ ਬਾਕੀ ਹੈ ਕਿ ਜੇਕਰ ਸਾਨੂੰ ਧਰਤੀ ਤੋਂ ਦੂਰ ਕਿੱਥੇ ਹੋਰ ਜਾ ਕੇ ਵਸਣਾ ਹੀ ਹੈ, ਤਾਂ ਅਸੀਂ ਚੰਦਰਮਾ ਨੂੰ ਕਿਉਂ ਨਹੀਂ ਚੁਣਿਆ, ਹਾਲਾਂਕਿ ਚੰਦਰਮਾ ਦੇ ਬਾਰੇ ਤਾਂ ਅਸੀਂ ਕਾਫ਼ੀ ਕੁਝ ਜਾਣ ਚੁੱਕੇ ਹਾਂ?
ਅਤੇ ਉਹ ਧਰਤੀ ਦੇ ਕਾਫ਼ੀ ਨੇੜੇ ਵੀ ਹੈ। ਚੰਦਰਮਾ ‘ਤੇ ਪਹੁੰਚਣ ਵਿੱਚ ਸਾਨੂੰ ਸਿਰਫ਼ 3 ਦਿਨ ਦਾ ਸਮਾਂ ਲੱਗੇਗਾ, ਜਦਕਿ ਮੰਗਲ ‘ਤੇ ਪਹੁੰਚਣ ਲਈ ਘੱਟੋ-ਘੱਟ ਸੱਤ ਮਹੀਨੇ ਦਾ ਸਮਾਂ ਚਾਹੀਦਾ ਹੈ। ਚੰਦਰਮਾ ‘ਤੇ ਪਹੁੰਚਣ ਵਿੱਚ ਘੱਟ ਖਰਚਾ ਹੋਵੇਗਾ, ਜਦਕਿ ਮੰਗਲ ‘ਤੇ ਪਹੁੰਚਣ ਲਈ ਬਹੁਤ ਜ਼ਿਆਦਾ ਖਰਚਾ ਕਰਨਾ ਪਵੇਗਾ। ਤਾਂ ਇਸਦਾ ਜਵਾਬ, ਵੈਗਿਆਨੀਆਂ ਦੇ ਇਨ੍ਹਾਂ ਤਰਕਾਂ ਤੋਂ ਮਿਲ ਜਾਵੇਗਾ। ਮੰਗਲ ਦੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਇੰਨਾ ਵੱਧ ਫਰਕ ਨਹੀਂ ਹੈ ਜਿੰਨਾ ਚੰਦਰਮਾ ਦੇ ਦਿਨ ਰਾਤ ਦੇ ਤਾਪਮਾਨ ਵਿੱਚ ਹੁੰਦਾ ਹੈ, ਜੋ ਲਗਭਗ 300 ਡਿਗਰੀ ਸੈਲਸੀਅਸ ਹੈ। ਯਾਨੀ ਕਿ ਦਿਨ ਬਹੁਤ ਹੀ ਜ਼ਿਆਦਾ ਗਰਮ ਹੈ ਅਤੇ ਰਾਤ ਬਹੁਤ ਹੀ ਜ਼ਿਆਦਾ ਠੰਡੀ। ਇਸ ਤਰ੍ਹਾਂ ਦੇ ਬਿਲਕੁਲ ਵਿਰੋਧੀ ਤਾਪਮਾਨ ਵਾਲੇ ਦਿਨ ਰਾਤ ਨੂੰ ਗੁਜ਼ਾਰਨਾ ਫਿਲਹਾਲ ਸਾਡੇ ਵੱਸ ਦੀ ਗੱਲ ਨਹੀਂ ਹੈ। ਮੰਗਲ ਦੇ ਕੋਲ ਇੱਕ ਪਤਲਾ ਵਾਤਾਵਰਣ ਹੈ, ਪਰ ਚੰਦਰਮਾ ਦੇ ਕੋਲ ਤਾਂ ਕੋਈ ਵਾਤਾਵਰਣ ਹੈ ਹੀ ਨਹੀਂ। ਅਜਿਹੇ ਵਿੱਚ ਅਸੀਂ ਕੀ ਕਰਾਂਗੇ? ਮੰਗਲ ਦੀ ਗੁਰੁਤਵਾਕਰਸ਼ਣ ਸ਼ਕਤੀ ਧਰਤੀ ਨਾਲੋਂ ਘੱਟ ਹੈ, ਪਰ ਚੰਦਰਮਾ ਦੀ ਗੁਰੁਤਵਾਕਰਸ਼ਣ ਸ਼ਕਤੀ ਨਾਲੋਂ ਕਾਫ਼ੀ ਵੱਧ ਹੈ। ਮੰਗਲ ਦੇ ਕੋਲ ਪਾਣੀ ਦੀ ਮਾਤਰਾ ਘੱਟ ਹੈ, ਪਰ ਚੰਦਰਮਾ ਦੇ ਕੋਲ ਜੋ ਥੋੜ੍ਹਾ ਬਹੁਤ ਪਾਣੀ ਹੈ, ਉਸਦਾ ਇਸਤੇਮਾਲ ਕਰਨ ਲਈ ਉਸਦੇ ਧਰੁਵਾਂ ਦੇ ਆਲੇ ਦੁਆਲੇ ਹੀ ਵਸਣਾ ਹੋਵੇਗਾ, ਜੋ ਕਿ ਇੱਕ ਚੰਗਾ ਵਿਕਲਪ ਨਹੀਂ ਹੈ। ਚੰਦਰਮਾ ਧਰਤੀ ਦਾ ਇੱਕ ਵੱਡਾ ਹਿੱਸਾ ਹੈ, ਜੋ ਬਹੁਤ ਸਮੇਂ ਪਹਿਲਾਂ ਇਸ ਤੋਂ ਵੱਖ ਹੋ ਗਿਆ ਸੀ, ਪਰ ਮੰਗਲ ਤਾਂ ਇੱਕ ਗ੍ਰਹਿ ਹੈ, ਜਿਸਦੀ ਆਪਣੀ ਭੂਗੋਲ ਹੈ। ਅਤੇ ਉੱਥੇ ਕਦੇ ਜੀਵਨ ਦੀਆਂ ਸੰਭਾਵਨਾਵਾਂ ਵੀ ਰਹੀਆਂ ਹੋਣਗੀਆਂ, ਚਾਹੇ ਉਹ ਸੂਖਮ ਜੀਵਾਂ ਦੇ ਰੂਪ ਵਿੱਚ ਹੀ ਰਹੀਆਂ ਹੋਣ। ਇਹਨਾਂ ਸਾਰੇ ਕਾਰਨਾਂ ਦੀ ਵਜ੍ਹਾ ਨਾਲ ਮੰਗਲ ਨੂੰ ਜੀਵਨ ਲਈ ਚੰਦਰਮਾ ਨਾਲੋਂ ਚੰਗਾ ਵਿਕਲਪ ਮੰਨਿਆ ਜਾ ਰਿਹਾ ਹੈ। ਅਤੇ ਫਿਰ ਵਿਗਿਆਨਕ ਖੋਜਾਂ ਲਈ, ਮੰਗਲ ਦੇ ਕੋਲ ਬਹੁਤ ਕੁਝ ਹੈ, ਜਿਵੇਂ ਵਾਤਾਵਰਣ, ਗੁਰੁਤਵਾਕਰਸ਼ਣ ਅਤੇ ਪਾਣੀ। ਹੁਣ ਇੱਕ ਆਖਰੀ ਸਵਾਲ ਜਿਸਦਾ ਜਵਾਬ ਤੁਹਾਨੂੰ ਖੁਦ ਲੱਭਣਾ ਹੈ, ਕਿ ਜਦੋਂ ਧਰਤੀ ਸਾਨੂੰ ਤਾਜ਼ਾ ਹਵਾ ਦਿੰਦੀ ਹੈ, ਮਜ਼ਬੂਤੀ ਨਾਲ ਪੈਰ ਜਮਾਉਣ ਲਈ ਜ਼ਮੀਨ ਦਿੰਦੀ ਹੈ, ਇਸਦਾ ਗੁਰੁਤਵਾਕਰਸ਼ਣ ਬਲ ਸਾਨੂੰ ਹਰ ਕਦਮ ਚੱਲਣ ਵਿੱਚ ਮਦਦ ਕਰਦਾ ਹੈ, ਇੱਕ ਖੁਲਾ ਆਸਮਾਨ, ਪਾਣੀ ਅਤੇ ਪੇੜ ਪੌਦੇ ਸਾਨੂੰ ਸਭ ਕੁਝ ਦਿੰਦੇ ਹਨ। ਤਾਂ ਮੰਗਲ ‘ਤੇ ਕਾਲੋਨੀ ਬਣਾਉਣ ਦੇ ਯਤਨਾਂ ਦੇ ਨਾਲ ਕੀ ਅਸੀਂ ਧਰਤੀ ਨੂੰ ਬਚਾ ਕੇ ਰੱਖਣ ਲਈ ਕੁਝ ਨਹੀਂ ਕਰ ਸਕਦੇ? ਕੀ ਅਸੀਂ ਧਰਤੀ ਨੂੰ ਸੰਭਾਲ ਨਹੀਂ ਸਕਦੇ? ਤਾਂ ਜੋ ਕਈ ਹੋਰ ਸਾਲਾਂ ਤੱਕ ਅਸੀਂ ਇਸ ਦੇ ਖੁਲੇ ਆਸਮਾਨ ਹੇਠਾਂ ਲੇਟ ਕੇ ਤਾਰੇ ਗਿਣ ਸਕੀਏ, ਦਰਖਤਾਂ ਦੀ ਛਾਂ ਵਿੱਚ ਅਰਾਮ ਕਰ ਸਕੀਏ ਅਤੇ ਖੁਲਕੇ ਸਾਹ ਲੈ ਸਕੀਏ। ਸੋਚੋ ਜਰੂਰ। ਅਤੇ ਜੇਕਰ ਇਸ ਵੀਡੀਓ ਰਾਹੀਂ ਤੁਹਾਨੂੰ ਮੰਗਲ ਦਾ ਸਫ਼ਰ ਚੰਗਾ ਲੱਗਿਆ ਹੋਵੇ, ਤਾਂ ਇਸ ਨੂੰ ਲਾਇਕ ਕਰੋ। ਜੇਕਰ ਤੁਸੀਂ ਪਹਿਲਾਂ ਹੀ ਕਰ ਦਿੱਤਾ ਹੈ, ਤਾਂ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ। ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਜਾਣਕਾਰੀ ਅਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ, ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ, ਬੈਲ ਆਈਕਨ ਨੂੰ ਦਬਾ ਦਿਓ। ਤਾਂ ਜੋ ਅਜਿਹੇ ਅਮੇਜ਼ਿੰਗ ਵੀਡੀਓਜ਼ ਅਤੇ ਜਾਣਕਾਰੀ ਤੁਸੀਂ ਕਦੇ ਵੀ ਨਾ ਗੁਆ ਸਕੋ। ਮੈਂ ਤੁਹਾਨੂੰ ਕਹਾਂਗਾ, ਅਜੇ ਲਈ ਧੰਨਵਾਦ। ਬਹੁਤ ਜਲਦੀ ਨਵੀਂ ਜਾਣਕਾਰੀ ਨਾਲ ਮਿਲਾਂਗੇ। ਤਦ ਤੱਕ ਲਈ ਜੁੜੇ ਰਹਿਣ ਲਈ ਧੰਨਵਾਦ।