shrimuktsarsahib.in
ਡੇਰਾ ਬਿਆਸ ਦੇ ਤੀਜੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਵਾਰਿਸ ਦਾ ਐਲਾਨ ਕਰ ਦਿੱਤਾ ਹੈ। ਜਾਣੋ ਕੌਣ ਹੋਵੇਗਾ ਡੇਰੇ ਦਾ ਨਵਾਂ ਮੁਖੀ ?

ਬਿਆਸ, ਜਿਲ੍ਹਾ ਅੰਮ੍ਰਿਤਸਰ, ਪੰਜਾਬ ਵਿੱਚ ਸਥਿਤ ਡੇਰਾ ਰਾਧਾ ਸੁਆਮੀ ਦੇ ਸੰਚਾਲਕ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਡੇਰੇ ਦੇ ਨਵੇਂ ਉੱਤਰਾਧਿਕਾਰੀ ਦੀ ਚੋਣ ਕਰ ਲਈ ਗਈ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ। ਜਸਦੀਪ ਸਿੰਘ ਗਿੱਲ ਨੇ ਕੈਂਬਰਿਜ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਕੀਤੀ ਹੈ ਅਤੇ ਉਹ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ਦੇ ਗ੍ਰੈਜੂਏਟ ਹਨ।

ਜਸਦੀਪ ਸਿੰਘ ਗਿੱਲ ਫਾਰਮਾਸਿਊਟੀਕਲ ਕੰਪਨੀ ਸਿਪਲਾ ਲਿਮਟਿਡ ਦੇ ਚੀਫ ਸਟ੍ਰੈਟਜੀ ਅਫਸਰ ਅਤੇ ਸੀਨੀਅਰ ਮੈਨੇਜਮੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਇੱਥੇ ਇਥੇ ਉਹਨਾਂ ਨੇ 2019 ਤੋਂ 31 ਮਈ, 2024 ਤੱਕ ਕੰਮ ਕੀਤਾ। ਉਹ ਬੋਰਡ ਅਬਜ਼ਰਵਰ ਵਜੋਂ ਈਥਰਿਸ ਅਤੇ ਅਚੀਰਾ ਲੈਬਜ਼ ਪ੍ਰਾਈਵੇਟ ਲਿਮਟਿਡ (Dera Beas) ਨਾਲ ਵੀ ਜੁੜੇ ਰਹੇ ਹਨ ।

ਉਹਨਾਂ ਨੇ ਮਾਰਚ 2024 ਤੱਕ ਵੈਲਥੀ ਥੈਰੇਪਿਊਟਿਕਸ ਦੇ ਨਿਰਦੇਸ਼ਕ ਬੋਰਡ ਦੇ ਮੈਂਬਰ ਵਜੋਂ ਸੇਵਾ ਕੀਤੀ। ਇਸ ਤੋਂ ਪਹਿਲਾਂ ਉਹ ਰੈਨਬੈਕਸੀ ਦੇ ਸੀ ਈ ਓ ਦੇ ਕਾਰਜਕਾਰੀ ਸਹਾਇਕ ਅਤੇ ਕੈਮਬ੍ਰਿਜ ਯੂਨੀਵਰਸਿਟੀ ਐਂਟਰਪ੍ਰੀਨਿਓਰਜ਼ ਵਿੱਚ ਪ੍ਰਧਾਨ ਅਤੇ ਚੇਅਰਮੈਨ ਵਜੋਂ ਸੇਵਾ ਕਰ ਚੁਕੇ ਹਨ ।

ਦੱਸ ਦੇਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਦਾ ਪਤਾ ਲੱਗਾ ਸੀ। ਜਿਨ੍ਹਾਂ ਦਾ ਲੰਬਾ ਇਲਾਜ ਚੱਲ ਰਿਹਾ ਸੀ। ਗਰਿੰਦਰ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ । ਇਸ ਲਈ ਉਨ੍ਹਾਂ ਨੇ ਡੇਰਾ ਰਾਧਾ ਸੁਆਮੀ ਦੇ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਹੈ।

ਪੰਜਾਬ ਤੋਂ ਇਲਾਵਾ ਪੂਰੇ ਭਾਰਤ ਵਿਚ ਡੇਰਾ ਬਿਆਸ ਦਾ ਬਹੁਤ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਮਸ਼ਹੂਰ ਹਸਤੀਆਂ ਇੱਥੇ ਪਹੁੰਚ ਚੁਕੀਆਂ ਹਨ ।

ਇਸ ਸਬੰਧੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਮੂਹ ਸੇਵਾ ਇੰਚਾਰਜਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਜਸਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਗਿੱਲ ਨੂੰ ਡੇਰਾ ਮੁਖੀ ਵੱਜੋ (ਸਰਪ੍ਰਸਤ) ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਉਹ 2 ਸਤੰਬਰ, 2024 ਨੂੰ ਤਤਕਾਲ ਪ੍ਰਭਾਵ ਤੋਂ ਆਪਣਾ ਅਹੁਦਾ ਸੰਭਾਲਣਗੇ। ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦੇ ਸੰਤ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਅਤੇ ਨਾਮ ਦੀਕਸ਼ਾ ਬਖਸ਼ਣ ਦੀ ਸ਼ਕਤੀ ਪ੍ਰਾਪਤ ਕਰਨਗੇ।

ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਨ੍ਹਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਅਤੇ ਪਿਆਰ ਮਿਲਿਆ। ਇਸੇ ਤਰ੍ਹਾਂ ਉਨ੍ਹਾਂ ਜਸਦੀਪ ਸਿੰਘ ਗਿੱਲ ਨੂੰ ਵੀ ਸੰਤ ਸਤਿਗੁਰੂ ਵਰਗਾ ਹੀ ਪਿਆਰ ਬਖਸ਼ਣ ਦੀ ਕਾਮਨਾ ਕੀਤੀ।

90 ਦੇਸ਼ਾਂ ਵਿੱਚ ਕੈਂਪ

ਰਾਧਾ ਸੁਆਮੀ ਸਤਿਸੰਗ ਬਿਆਸ ਡੇਰੇ ਦੀ ਸਥਾਪਨਾ 1891 ਵਿੱਚ ਕੀਤੀ ਗਈ ਸੀ। ਉਨ੍ਹਾਂ ਦਾ ਟੀਚਾ ਲੋਕਾਂ ਤੱਕ ਧਾਰਮਿਕ ਸੰਦੇਸ਼ ਪਹੁੰਚਾਉਣਾ ਹੈ। ਇਹ ਸੰਸਥਾ ਅਮਰੀਕਾ, ਸਪੇਨ, ਨਿਊਜ਼ੀਲੈਂਡ, ਆਸਟ੍ਰੇਲੀਆ, ਜਾਪਾਨ, ਅਫਰੀਕਾ ਅਤੇ ਹੋਰ ਕਈ ਦੇਸ਼ਾਂ ਸਮੇਤ ਦੁਨੀਆ ਦੇ 90 ਦੇਸ਼ਾਂ ਵਿੱਚ ਫੈਲੀ ਹੋਈ ਹੈ।

ਡੇਰੇ ਕੋਲ 4,000 ਹੈਕਟੇਅਰ ਤੋਂ ਵੱਧ ਜ਼ਮੀਨ ਹੈ, ਜਿਸ ‘ਤੇ ਲਗਭਗ 48 ਹੈਕਟੇਅਰ ਰਕਬੇ ਵਾਲਾ ਲੰਗਰ ਹਾਲ ਸਥਿਤ ਹੈ। ਕੈਂਪ ਵਿੱਚ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਵਾਂ, ਗੈਸਟ, ਹੋਸਟਲ ਅਤੇ ਸ਼ੈੱਡ ਹਨ। ਕੈਂਪ ਵਿੱਚ ਲੋਕਾਂ ਦੇ ਮੁਫ਼ਤ ਇਲਾਜ ਲਈ ਤਿੰਨ ਹਸਪਤਾਲ ਵੀ ਬਣਾਏ ਗਏ ਹਨ। ਕੈਂਪ ਦੇ 35 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

ਪੰਜਾਬ ਅਤੇ ਹੋਰ ਦੇਸ਼ਾਂ ਤੋਂ ਕਨੇਡਾ ਗਏ 70,000 ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਕਿਉਂ ਲੱਗ ਰਿਹਾ ਹੈ ਖ਼ਤਰੇ ਵਿਚ ? ਪੰਜਾਬ ਦੇ ਵਿਦਿਆਰਥੀ ਕਿਉਂ ਲਗਾਕੇ ਬੈਠ ਗਏ ਹਨ ਪੱਕਾ ਧਰਨਾ ?

ਪੰਜਾਬ ਤੋਂ ਕੈਨੇਡਾ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰਜ਼ੀ ਕਾਮਿਆਂ ਨੇ ਕੈਨੇਡਾ ਦੇ ਬਰੈਂਪਟਨ ਵਿੱਚ ਪੱਕਾ ਰੋਸ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਹੈ। ਪ੍ਰਿੰਸ ਐਡਵਰਡ ਆਈਲੈਂਡ ਸਮੇਤ ਹੋਰ ਕੈਨੇਡੀਅਨ ਸੂਬਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੁੰਦੇ ਦਿਖਾਈ ਦੇ ਰਹੇ ਹਨ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਰਹੀ ਹੈ ਅਤੇ ਉਹ ਲੋਕ PR ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਸਨ, ਪਰ ਅਜਿਹਾ ਨਹੀਂ ਹੋਇਆ। ਕੈਨੇਡੀਅਨ ਵੀਜ਼ਾ ਨਿਯਮਾਂ ਵਿੱਚ ਹੋਈਆਂ ਤਬਦੀਲੀਆਂ ਨੇ ਪੀ ਆਰ ਦੀਆਂ ਉਮੀਦਾਂ ਨੂੰ ਖਤਰਾ ਪੈਦਾ ਕੀਤਾ ਹੈ, ਅਤੇ ਇਸੇ ਕਰਕੇ ਉਹ ਲੋਕ ਆਪਣੇ ਭਵਿੱਖ ਬਾਰੇ ਚਿੰਤਤ ਹਨ।
ਪ੍ਰਦਰਸ਼ਨ ਵਿੱਚ ਮੌਜੂਦ ਇਕ ਵਿਦਿਆਰਥੀ ਦਾ ਕਹਿਣਾ ਹੈ ਕਿ ਇਹ ਉਹ ਵਿਦਿਆਰਥੀ ਹੈ ਅਤੇ ਉਸ ਦਾ “ਕੰਮ ਦਾ ਤਜਰਬਾ” (Work Experience) ਪਹਿਲਾਂ ਹੀ ਪੂਰਾ ਹੋ ਚੁੱਕਾ ਹੈ।
“ਸਮੱਸਿਆ ਇਹ ਹੈ ਕਿ ਕੋਵਿਡ ਤੋਂ ਬਾਅਦ ਕੋਈ ਐਕਸਪ੍ਰੈਸ ਐਂਟਰੀ ਡਰਾਅ ਨਹੀਂ ਆਇਆ, ਜਿਸ ਕਾਰਨ ਬਹੁਤ ਨੁਕਸਾਨ ਹੋਇਆ ਹੈ”।
ਉਹ ਅੱਗੇ ਦੱਸਦਾ ਹੈ ਕਿ “ਦੂਸਰਾ ਜੋ ਲੋਕ ਪੀਐੱਨਪੀ ਨੂੰ ਟੀਚਾ ਬਣਾ ਕੇ, ਵੱਖ-ਵੱਖ ਸੂਬਿਆਂ ਵਿੱਚ ਗਏ ਸਨ, ਜਦੋਂ ਜਦੋਂ ਉਹਨਾਂ ਆਪਣਾ “ਕੰਮ ਦਾ ਤਜਰਬਾ” (Work Experience) ਪੂਰਾ ਕਰ ਲਿਆ ਤਾਂ, ਤਦ ਉਹਨਾਂ ਨੂੰ ਇਹ ਕਹਿ ਕੇ ਵਾਪਿਸ ਭੇਜ ਦਿਤਾ ਗਿਆ ਕਿ ਕੰਪਨੀ ਨੂੰ ਬੰਦਿਆਂ ਦੀ ਦੀ ਲੋੜ ਨਹੀਂ ਹੈ।”
ਉਹ ਉਦਾਹਰਣ ਦੇਕੇ ਦੱਸਦੇ ਹਨ, ਕਿ ਜਦੋਂ ਇੱਕ ਵੈਲਡਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਉਸ ਵਕ਼ਤ ਕੰਪਨੀ ਨੂੰ ਕਾਮੇ ਵਜੋਂ ਇੱਕ ਵਿਅਕਤੀ ਦੀ ਲੋੜ ਸੀ। ਪਰ ਜਦੋਂ ਵਿਦਿਆਰਥੀ ਦਾ ਵੈੱਲਡਰ ਪ੍ਰੋਗਰਾਮ ਖਤਮ ਹੋਇਆ, ਤਾਂ ਅਚਾਨਕ ਉਸਨੂੰ ਇਹ ਕਿਹਾ ਜਾਂਦਾ ਹੈ ਕਿ ਕੰਪਨੀ ਨੂੰ ਕਾਮੇ ਵਜੋਂ ਵਿਅਕਤੀ ਦੀ ਲੋੜ ਨਹੀਂ ਹੈ। ਜਦੋਂ ਕਿ, ਇਹ ਗੱਲ ਕੰਪਨੀ ਵੱਲੋਂ ਉਸ ਵਿਅਕਤੀ ਨੂੰ ਇਕ ਸਾਲ ਪਹਿਲਾਂ ਦੱਸਣੀ ਚਾਹੀਦੀ ਸੀ।
ਉਹ ਕਹਿੰਦੇ ਹਨ ਕਿ “ਉਨ੍ਹਾਂ ਕੋਲ “ਕੰਮ ਦਾ ਤਜਰਬਾ” (Work Experience) ਹੈ, ਪਰ, ਸਰਕਾਰ ਨੇ ਖੇਡ ਦੇ ਅੰਤ ਵਿੱਚ ਖੇਡ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ।”

ਭਾਰਤੀ ਵਿਦਿਆਰਥੀ ਕੈਨੇਡਾ ਵਿਚ Immigration ਪੋਲਿਸਿਜ਼ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ।

ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਕਰਮਚਾਰੀ ਮੁੱਖ ਤੌਰ ‘ਤੇ PNP ਜਾਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ PR ਪ੍ਰਾਪਤ ਕਰਦੇ ਹਨ, ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਤਬਦੀਲੀਆਂ ਨੇ ਇਸ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਵਿਦਿਆਰਥੀਆਂ ਦੀ ਬੇਨਤੀ ਹੈ ਕਿ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਵਧਾਈ ਜਾਵੇ।
ਨੌਜਵਾਨ ਸਪੋਰਟ ਨੈੱਟਵਰਕ ਦੇ ਇੱਕ ਹੋਰ ਨੌਜਵਾਨ ਵਰਕਰ ਦੱਸਦੇ ਹਨ ਕਿ ਲਗਭਗ 70,000 ਬੱਚਿਆਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਰਹੀ ਹੈ।
“ਪਿਛਲੇ ਨਿਯਮਾਂ ਅਨੁਸਾਰ ਬੱਚੇ ਆਮ ਤੌਰ ‘ਤੇ ਆਪਣੇ ਵਰਕ ਪਰਮਿਟ ਦੇ ਤਿੰਨ ਸਾਲਾਂ ਦੇ ਅੰਦਰ ਪੀਆਰ ਪ੍ਰਾਪਤ ਕਰ ਸਕਦੇ ਸਨ, ਪਰ ਹੁਣ ਸਰਕਾਰ ਨੇ ਜਾਣਬੁੱਝ ਕੇ ਨਿਯਮਾਂ ਨੂੰ ਐਨਾ ਸਖ਼ਤ ਕਰ ਦਿੱਤਾ ਹੈ, ਕਿ ਕੋਈ ਵੀ ਹੁਣ ਤਿੰਨ ਸਾਲਾਂ ਦੇ ਅੰਦਰ ਪੀਆਰ ਪ੍ਰਾਪਤ ਕਰ ਹੀ ਨਹੀਂ ਸਕਦਾ ।
ਨਵੇਂ ਨਿਯਮਾਂ ਅਨੁਸਾਰ ਵਿਦਿਆਰਥੀਆਂ ਕੋਲ ਆਪਣੇ ਵਰਕ ਪਰਮਿਟ ਵਧਾਉਣ ਦਾ ਕੋਈ ਵਿਕਲਪ ਬਚਦਾ । ਉਹਨਾਂ ਕੋਲ ਇਕੋ ਇੱਕ ਵਿਕਲਪ ਸ਼ਰਣ ਲਈ ਅਰਜ਼ੀ (ਰਿਫਿਊਜੀ ਦਾਅਵਾ) ਦੇਣਾ ਰਹਿ ਗਿਆ ਹੈ।
12ਵੀਂ ਕਰਨ ਤੋਂ ਬਾਅਦ ਇੱਥੇ ਆਉਣ ਵਾਲੇ ਬੱਚਿਆਂ ਨੂੰ , ਓਥੇ ਰਹਿ ਰਹੇ ਵਿਦਿਆਰਥੀ ਹੁਣ ਨਾ ਆਉਣ ਦੀ ਸਲਾਹ ਦਿੰਦੇ ਹਾਂ। ਕਿਉਂਕਿ, ਉਹ ਹੁਣ ਤਿੰਨ ਸਾਲਾਂ ਵਿੱਚ PR ਅੰਕ ਹਾਸਲ ਕਰਨ ਦੇ ਯੋਗ ਨਹੀਂ ਹੋ ਸਕਦੇ ।

ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਗਿਆ ਇਕ ਹੋਰ ਵਿਦਿਆਰਥੀ ਦੱਸਦਾ ਹੈ ਕਿ ਉਸ ਨੇ ਕਈ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ।
ਉਹ ਕਹਿੰਦੇ ਹਨ ਕਿ, ਇਹ ਧਰਨਾ ਹੁਣ ਦਿਨ-ਰਾਤ ਜਾਰੀ ਰਹੇਗਾ। ਕਿਉਂਕਿ, ਕਿਸੇ ਵੀ MP ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਸਾਡੀ ਗੱਲ ਨਹੀਂ ਸੁਣੀ। ਇਸ ਲਈ ਅਸੀਂ ਹੁਣ ਪੱਕਾ ਧਰਨਾ ਲਗਾਕੇ ਬੈਠ ਗਏ ਹਾਂ ।
ਉਹ ਅੱਗੇ ਕਹਿੰਦੇ ਹਨ ਕਿ “ਜੇ ਕਿਤੇ ਪਹਿਲਾਂ ਡਰਾਅ ਦਿੱਤੇ ਹੁੰਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ । ਕਿਉਂਕਿ, ਇਹ ਉਹੀ ਡਰਾਅ ਵਾਲੇ ਹੀ ਬੱਚੇ ਹਨ।”
ਕੈਨੇਡਾ ਵਿੱਚ ਵਧਦੀ ਇਮੀਗ੍ਰੇਸ਼ਨ, ਰਿਹਾਇਸ਼ ਦੀ ਕਮੀ, ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਸਬੰਧਤ ਮੁੱਦੇ ਲੰਬੇ ਸਮੇਂ ਤੋਂ ਚਰਚਾ ਵਿੱਚ ਰਹੇ ਹਨ।
ਮਾਰਚ 2024 ਵਿੱਚ, ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਕੈਨੇਡਾ ਨੇ ਆਉਣ ਵਾਲੇ ਸਮੇਂ ਵਿੱਚ ਅਸਥਾਈ ਨਿਵਾਸੀਆਂ ਦੀ ਮੌਜੂਦਾ ਗਿਣਤੀ 6.2% ਤੋਂ ਘਟਾ ਕੇ 5% ਕਰਨ ਦੀ ਯੋਜਨਾ ਬਣਾ ਰਿਹਾ ਹੈ।
ਕੈਨੇਡਾ ਦੀ ਸਰਕਾਰ ਨੇ ਜਨਵਰੀ 2024 ਵਿੱਚ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਅਨੁਸਾਰ 2024 ਵਿੱਚ ਸਿਰਫ਼ 3,60,000 ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਮਿਲੇਗਾ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 35% ਘੱਟ ਹੈ।

ਕੈਨੇਡੀਅਨ ਸਰਕਾਰ ਦੀ ਨੀਤੀ ਵਿੱਚ ਬਦਲਾਅ

ਭਾਰਤੀ ਵਿਦਿਆਰਥੀ ਕੈਨੇਡਾ ਵਿਚ Immigration ਪੋਲਿਸਿਜ਼ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ।

ਭਾਰਤ ਤੋਂ ਜ਼ਿਆਦਾਤਰ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਪਰ ਹੁਣ ਕੈਨੇਡੀਅਨ ਸਰਕਾਰ ਵੀ ਵਿਦਿਆਰਥੀਆਂ ਪ੍ਰਤੀ ਸਖ਼ਤ ਹੋ ਰਹੀ ਹੈ।
ਕੈਨੇਡਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤਿੰਨ ਸਾਲਾਂ ਦਾ ਵਰਕ ਪਰਮਿਟ ਮਿਲਦਾ ਹੈ। ਇਸ ਮਿਆਦ ਦੇ ਦੌਰਾਨ, ਵਿਦਿਆਰਥੀ PNP ਜਾਂ ਫੈਡਰਲ ਸਕੀਮ ਦੇ ਤਹਿਤ PR (ਸਥਾਈ ਨਾਗਰਿਕਤਾ) ਲਈ ਅਰਜ਼ੀ ਦੇ ਦਿੰਦੇ ਹਨ।
ਪਰ ਹੁਣ ਕੈਨੇਡਾ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਰੀਨਿਊ ਕਰਨ ਤੋਂ ਇਨਕਾਰ ਕਰ ਚੁੱਕਾ ਹੈ। ਇਸ ਕਾਰਨ ਕਰਕੇ, ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਡਰ ਸਤਾ ਰਿਹਾ ਹੈ।
ਕੋਰੋਨਵਾਇਰਸ ਮਹਾਂਮਾਰੀ ਦੇ ਦੌਰਾਨ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਕੈਨੇਡਾ ਨੇ ਵਰਕ ਪਰਮਿਟਾਂ ਦੀ ਮਿਆਦ ਵਿਚ ਅਸਥਾਈ 18-ਮਹੀਨਿਆਂ ਦਾ ਵਾਧਾ ਕਰਨ ਦੀ ਨੀਤੀ ਲਾਗੂ ਕੀਤੀ ਸੀ। ਹਾਲਾਂਕਿ, ਕੈਨੇਡੀਅਨ ਸਰਕਾਰ ਨੇ ਪਿਛਲੇ ਦਿਨੀਂ ਇਸ ਨੀਤੀ ਨੂੰ ਬਦਲ ਦਿੱਤਾ ਹੈ। ਇਸੇ ਦੇ ਨਾਲ ਹੀ, ਜੀਆਈਸੀ 10,000 ਡਾਲਰ ਤੋਂ ਵਧਾ ਕੇ 20,635 ਡਾਲਰ ਕਰ ਦਿੱਤੀ ਗਈ ਹੈ।
ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਰਹਿਣ ਦੀ ਲਾਗਤ ਨੂੰ GIC ਵਜੋਂ ਜਾਣਿਆ ਜਾਂਦਾ ਹੈ। ਨਵੇਂ GIC ਨਿਯਮ 1 ਜਨਵਰੀ, 2024 ਤੋਂ ਲਾਗੂ ਹੋ ਚੁਕੇ ਹਨ ।
ਕੈਨੇਡਾ ਵਿੱਚ ਮਾਸਟਰ ਜਾਂ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਕੈਨੇਡਾ ਸਰਕਾਰ ਵੱਲੋਂ ਸਪਾਓਸ ਵੀਜ਼ਾ ਜਾਰੀ ਕੀਤਾ ਜਾਵੇਗਾ ।
ਹੁਣ ਹੇਠਲੇ ਪੱਧਰ ਦੇ ਕੋਰਸ ਕਰ ਰਹੇ ਵਿਦਿਆਰਥੀ ਸਪਾਓਸ ਵੀਜ਼ੇ ‘ਤੇ ਆਪਣੇ ਜੀਵਨ ਸਾਥੀ ਨੂੰ ਆਪਣੇ ਨਾਲ ਕੈਨੇਡਾ ਨਹੀਂ ਬੁਲਾ ਸਕਦੇ। ਜਦਕਿ, ਇਸ ਤੋਂ ਪਹਿਲਾਂ, ਡਿਪਲੋਮਾ ਕੋਰਸ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਬੁਲਾ ਸਕਦੇ ਸਨ।

Source : ਬੀਬੀਸੀ ਪੰਜਾਬੀ

ਪੰਜਾਬ ਅਤੇ ਹੋਰ ਦੇਸ਼ਾਂ ਤੋਂ ਕਨੇਡਾ ਗਏ 70,000 ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਕਿਉਂ ਲੱਗ ਰਿਹਾ ਹੈ ਖ਼ਤਰੇ ਵਿਚ ? ਪੰਜਾਬ ਦੇ ਵਿਦਿਆਰਥੀ ਕਿਉਂ ਲਗਾਕੇ ਬੈਠ ਗਏ ਹਨ ਪੱਕਾ ਧਰਨਾ ?

ਪੰਜਾਬ ਅਤੇ ਹੋਰ ਦੇਸ਼ਾਂ ਤੋਂ ਕਨੇਡਾ ਗਏ 70,000 ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਕਿਉਂ ਲੱਗ ਰਿਹਾ ਹੈ ਖ਼ਤਰੇ ਵਿਚ ? ਪੰਜਾਬ ਦੇ ਵਿਦਿਆਰਥੀ ਕਿਉਂ ਲਗਾਕੇ ਬੈਠ ਗਏ ਹਨ ਪੱਕਾ ਧਰਨਾ ?

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ ਦਿਤੇ ਜਾਣ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ ਦਿਤੇ ਜਾਣ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ।

Bebe Nanki Ji

#02 – Bebe Nanki Ji

ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਵਿੱਚ ਦੂਜੀ ਨਾਰੀ ਭੈਣ ਨਾਨਕੀ ਸੀ। ਉਹ ਗੁਰੂ ਨਾਨਕ ਸਾਹਿਬ ਤੋਂ ਪੰਜ ਸਾਲ ਵੱਡੀ ਸੀ। ਜਿਵੇਂ ਪੰਜਾਬੀ ਜੀਵਨ ਜਾਂਚ ਦਾ ਸੁਭਾਅ ਹੈ ਕਿ ਨਾਨਕੀ ਆਪਣੇ ਵੀਰ ਦਾ ਬਹੁਤ ਖਿਆਲ ਰੱਖਿਆ ਕਰਦੀ ਸੀ। ਜਦ ਵੀ ਘਰ ਵਿੱਚ ਕੋਈ ਘਟਨਾ ਹੁੰਦੀ ਸੀ ਉਹ ਆਪਣੇ ਵੀਰ ਦੇ ਹਿੱਤ ਦਾ ਹੀ ਖਿਆਲ ਰੱਖਦੀ ਸੀ। ਇਹ ਉਸ ਦੇ ਸੁਭਾਅ ਦਾ ਹਿੱਸਾ ਤਾਂ ਹੀ ਸੀ ਪਰ, ਨਾਲ ਹੀ ਉਸ ਦੀ ਰੂਹਾਨੀ ਅੱਖ ਦੀ ਪੜਤ ਵੀ ਸੀ ਜਿਸ ਨੇ ਦੂਰ ਤੱਕ ਵੇਖ ਲਿਆ ਸੀ ਕਿ, ਉਸਨੂੰ ਅਕਾਲ ਪੁਰਖ ਦੇ ਖਾਸ ਨੂਰ ਦੀ ਭੈਣ ਹੋਣ ਦਾ ਮਾਣ ਮਿਲਿਆ ਹੈ। ਉਸ ਨੇ ਇਸ ਮਾਣ ਨੂੰ ਸਾਰੀ ਉਮਰ ਆਪਣੇ ਸੀਨੇ, ਆਪਣੇ ਮੱਥੇ ਤੇ ਆਪਣੀ ਰੂਹ ਨਾਲ ਲਾਈ ਰੱਖਿਆ।

ਨਾਨਕੀ ਦਾ ਵਿਆਹ ਭਾਈ ਜੈ ਰਾਮ ਨਾਲ ਹੋਇਆ ਸੀ ਜੋ, ਸੁਲਤਾਨਪੁਰ ਵਿੱਚ ਦੌਲਤ ਖਾਂ ਲੋਧੀ ਦੇ ਨਿਜ਼ਾਮ ਦਾ ਇੱਕ ਸੀਨੀਅਰ ਅਫਸਰ ਸੀ। ਉਸੇ ਕਾਰਨ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਵਿੱਚ ਮੋਦੀ ਵੱਜੋਂ ਅਹੁਦਾ ਸੰਭਾਲਿਆ ਸੀ। ਨਾਨਕੀ ਨੂੰ ਜਿੱਥੇ ਪਹਿਲੇ 15 ਕੁ ਸਾਲ ਤਲਵੰਡੀ ਵਿੱਚ ਭਰਾ ਨਾਲ ਲਾਡ ਕਰਨ ਦਾ ਮਾਣ ਹਾਸਿਲ ਹੋਇਆ ਉੱਥੇ ਉਸ ਨੂੰ ਸੁਲਤਾਨਪੁਰ ਵਿੱਚ ਵੀ ਤਿੰਨ ਸਾਲ ਫਿਰ ਇਕੱਠੇ ਰਹਿਣ ਦਾ ਸਮਾਂ ਮਿਲਿਆ। ਸੁਲਤਾਨਪੁਰ ਵਿੱਚ ਨਾਨਕੀ ਪਹਿਲਾਂ ਇੱਕ ਸੀਨੀਅਰ ਅਫਸਰ ਦੀ ਘਰਵਾਲੀ ਤਾਂ ਸੀ ਹੀ ਪਰ 1504 ਵਿੱਚ ਉਹ ਇੱਕ ਹੋਰ ਸੀਨੀਅਰ ਅਫਸਰ ਮੋਦੀ ਦੀ ਭੈਣ ਵੀ ਅਖਵਾਉਣ ਲੱਗ ਪਈ। ਇੱਥੇ ਹੀ ਉਸਨੇ ਵੇਖਿਆ ਕਿ ਕਿੰਨੇ ਹੀ ਚੌਧਰੀ ਤੇ ਆਲਮ ਫਾਜ਼ਲ ਆ ਕੇ ਉਸਦੇ ਭਰਾ ਤੋਂ ਅਕਲ, ਇਲਮ ਤੇ ਰੂਹਾਨੀ ਦੀਆਂ ਗੱਲਾਂ ਸਿੱਖਦੇ ਸਨ। ਇਹ ਵੇਖ ਕੇ ਜੋ ਸਕੂਨ ਮਾਣ ਤੇ ਅਣਖ ਉਸ ਭੈਣ ਵਿੱਚ ਆਉਂਦੀ ਹੋਵੇਗੀ ਉਸਦਾ ਅਹਿਸਾਸ ਕੀਤਾ ਜਾ ਸਕਦਾ ਹੈ।

ਪਰ, ਉਮਰ ਵਿੱਚ ਵੱਡੀ ਹੋਣ ਦੇ ਬਾਵਜੂਦ ਉਸਨੂੰ ਨਾਨਕ ਬਹੁਤ ਵੱਡਾ ਦਿਸਦਾ ਸੀ ਤੇ ਆਪਣੀ ਉਮਰ ਬਾਲੜੀ ਜਿਹੀ। ਇਹ ਸਾਖੀਆਂ ਵਿੱਚੋਂ ਉਸਦੀ ਸ਼ਖਸੀਅਤ ਤੋਂ ਸਾਫ ਨਜ਼ਰ ਆਉਂਦਾ ਹੈ। ਸਿੱਖ ਉਸ ਨੂੰ ਅਦਬ ਨਾਲ ਬੇਬੇ ਨਾਨਕੀ ਕਹਿ ਕੇ ਯਾਦ ਕਰਦੇ ਹਨ।
ਨਾਨਕੀ ਦਾ ਸ਼ਾਇਦ ਕੋਈ ਆਪਣਾ ਬਾਲ ਨਹੀਂ ਸੀ ਉਸਨੇ ਕਦ ਚੜਾਈ ਕੀਤੀ ਇਸ ਦਾ ਵੀ ਜ਼ਿਕਰ ਨਹੀਂ ਮਿਲਦਾ ਹਾਂ ਇਨਾ ਜਰੂਰ ਪਤਾ ਲੱਗਦਾ ਹੈ ਕਿ ਜਦ ਵੀ ਗੁਰੂ ਨਾਨਕ ਸਾਹਿਬ ਉਦਾਸੀ ਕਰਕੇ ਪੰਜਾਬ ਦੇਸ ਮੁੜਦੇ ਤਾਂ ਉਹ ਹਮੇਸ਼ਾ ਸੁਲਤਾਨਪੁਰ ਦਾ ਰਸਤਾ ਹੀ ਚੁਣਿਆ ਕਰਦੇ। ਇਹ ਉਹਨਾਂ ਦੇ ਆਪਣੀ ਵੱਡੀ ਭੈਣ ਵਾਸਤੇ ਪਿਆਰ ਦਾ ਇਜ਼ਹਾਰ ਹੀ ਸੀ ਕਿ ਉਸ ਦੀ ਖਿੱਚ ਵੀਰ ਨੂੰ ਉਸ ਕੋਲ ਲੈ ਆਉਂਦੀ ਸੀ।
ਸਾਖੀਆਂ ਵਿੱਚ ਵੀ ਭੈਣ ਭਰਾ ਦਾ ਪਿਆਰ ਡੁੱਲ ਡੁੱਲ ਪੈਂਦਾ ਹੈ। ਬਚਪਨ ਵਿੱਚ, ਸੁਲਤਾਨਪੁਰ ਵਿੱਚ ਤੇ ਉਦਾਸੀਆਂ ਤੋਂ ਆ ਕੇ ਵੀ ਭੈਣ ਦੇ ਹੱਥ ਦੇ ਪੱਕੇ ਪ੍ਰਸ਼ਾਦੇ ਛਕਣ ਦੀਆਂ ਸਾਖੀਆਂ ਵਿੱਚ ਵੀ। ਇਹ ਪਿਆਰ ਐਸਾ ਸੀ ਕਿ ਪਿਛਲੇ 500 ਸਾਲ ਦੇ ਪੰਜਾਬੀ ਅਦਬ ਵਿੱਚ ਭੈਣ ਭਰਾ ਦੇ ਪਿਆਰ ਦੀ ਸਿਖਰ ਦੀ ਮਿਸਾਲ ਦੇਣੀ ਹੋਵੇ ਤਾਂ ਨਾਨਕੀ ਦੇ ਹੀ ਦਿੱਤੀ ਜਾਂਦੀ ਹੈ। ਨਾਨਕੀ ਨੇ ਭੈਣ ਦਾ ਪਿਆਰ ਵੀ ਅਮਰ ਕਰ ਦਿੱਤਾ ਤੇ ਆਪ ਵੀ ਅਮਰ ਹੋ ਗਈ। ਜਦ ਤੱਕ ਲੋਕ ਗੁਰੂ ਨਾਨਕ ਦਾ ਨਾਂ ਲੈਂਦੇ ਹਨ, ਉਦੋਂ ਤੱਕ ਨਾਨਕੀ ਦਾ ਨਾਂ ਵੀ ਯਾਦ ਕਰਦੇ ਰਹਿਣਗੇ। ਅਜਿਹਾ ਮਾਣ ਕਿਸੇ ਭੈਣ ਨੂੰ ਨਾ ਮੁੜ ਹਾਸਲ ਹੋਇਆ ਹੈ ਤੇ ਸ਼ਾਇਦ ਨਾ ਹੀ ਕਦੇ ਹੋਵੇਗਾ।

 

Nanaki was the second female as a sister in Guru Nanak Sahib’s life. She was five years older than Guru Nanak Sahib. As is the nature of Sikh life, Nanaki used to take great care of her brother. Whenever there was any incident in the house, she would take care of her brother’s interest only. It was part of her nature, but also her spiritual eye that had seen far enough that she had the honor of being the sister of the Akal Purukh’s Khas Noor. She kept this pride on her chest, her forehead and her soul all her life.

Nanki was married to Bhai Jai Ram, a senior officer of Daulat Khan Lodhi’s Nizam in Sultanpur. That is why Guru Nanak Sahib took office as Modi in Sultanpur. While Nanaki got the honor of being pampered with her brother in Talwandi for the first 15 years, she also got time to live together in Sultanpur for another three years. In Sultanpur, Nanki was the wife of a senior officer but in 1504 she started calling another senior officer Modi’s sister.

It was here that he saw how many Chowdhury and Alam Fazal used to come and learn from her brother the things of intellect, knowledge and spirituality. Seeing this, one can feel the peace and pride that will come in that sister. But, despite being older, Nanak seemed very old to her and like a child of her own age. This is evident from her personality in the Sakhis. Sikhs fondly remember her as Babe Nanaki.
Nanaki probably did not have any child of her own, when did she passed away, we do not find mention of it, it is definitely known that whenever Guru Nanak Sahib returned to Punjab from Udasi, he always chose the route of Sultanpur. It was only an expression of love for his elder sister that her attraction used to bring brother to her.
Even in Sakhis, the love of brother and sister is overflowing. In childhood, in Sultanpur and coming from Udasi, even in the testimonies of eating bread from the hands of the sister. This love was such that in the Punjabi culture of the last 500 years, the best example of brotherly love is Nanaki’s. Nanaki made her sister’s love immortal and she also became immortal. As long as people remember Guru Nanak’s name, they will continue to remember Nanaki’s name as well. Such pride has not been regained by any sister and probably will never be.

 

Mata Taripta Ji

#01 – Mata Taripta Ji

ਸਿੱਖ ਤਵਾਰੀਖ ਵਿੱਚ ਪਹਿਲੀ ਬੀਬੀ ਮਾਤਾ ਤ੍ਰਿਪਤਾ ਸੀ। ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਜਨਮ ਦਿੱਤਾ।
ਪਿਛੋਕੜ : ਗੁਰੂ ਨਾਨਕ ਸਾਹਿਬ ਦੇ ਦਾਦਾ ਬਾਬਾ ਸ਼ਿਵ ਨਰਾਇਣ ਦੇ ਘਰ ਅਕਤੂਬਰ 1440 ਵਿੱਚ ਕਲਿਆਣ ਦਾਸ ਅਤੇ 1443 ਵਿੱਚ ਲਾਲ ਚੰਦ ਦਾ ਜਨਮ ਹੋਇਆ। ਉਨਾਂ ਦਿਨਾਂ ਵਿੱਚ ਇਹ ਪਰਿਵਾਰ ਪਿੰਡ ਪੱਠੇ ਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਹਿੰਦਾ ਸੀ। ਪੱਠੇ ਵਿੰਡ ਪਿੰਡ ਦੀ ਜਮੀਨ ਵਿੱਚ ਹੀ ਕਸਬਾ ਡੇਰਾ ਬਾਬਾ ਨਾਨਕ ਵਸਿਆ ਹੋਇਆ ਹੈ।
ਜਦੋਂ ਕਲਿਆਣ ਦਾਸ ਜਵਾਨ ਹੋਏ ਤਾਂ ਰੋਜ਼ਗਾਰ ਦੇ ਸਿਲਸਿਲੇ ਵਿੱਚ ਉਹ ਰਾਏ ਭੋਏ ਦੀ ਤਲਵੰਡੀ ਜਿਹੜੀ ਕਿ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਅਤੇ ਮੌਜੂਦਾ ਸਮੇਂ ਪਾਕਿਸਤਾਨ ਵਿਚ ਹੈ ਵਿਖੇ ਆ ਗਏ। ਕਲਿਆਣ ਦਾਸ ਦੀ ਸ਼ਾਦੀ 1461 ਵਿੱਚ ਪਿੰਡ ਚਾਹਲ ਜ਼ਿਲਾ ਲਾਹੌਰ ਦੇ ਵਾਸੀ ਭਾਈ ਰਾਮਾ ਤੇ ਮਾਤਾ ਭਿਰਾਈ ਦੀ ਬੇਟੀ (ਮਾਤਾ) ਤ੍ਰਿਪਤਾ ਨਾਲ ਹੋਈ। (ਮਾਤਾ) ਤ੍ਰਿਪਤਾ ਨੇ 1464 ਵਿੱਚ (ਬੇਬੇ) ਨਾਨਕੀ ਤੇ 1469 ਵਿੱਚ (ਗੁਰੂ) ਨਾਨਕ (ਸਾਹਿਬ) ਨੂੰ ਜਨਮ ਦਿੱਤਾ। ਗੁਰੂ ਨਾਨਕ ਸਾਹਿਬ ਦਾ ਜਨਮ 20 ਅਕਤੂਬਰ 1469 ਨੂੰ ਹੋਇਆ ਸੀ।
ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਵਰੋਸਾਏ ਹੋਏ ਸਨ, ਤੇ ਉਹਨਾਂ ਦੀ ਸ਼ਖਸੀਅਤ ਵਾਹਿਗੁਰੂ ਨੇ ਸਵਾਰੀ ਹੋਈ ਸੀ। ਪਰ, ਬਚਪਨ ਦੀ ਸੇਵਾ ਸੰਭਾਲ ਮਾਤਾ ਤ੍ਰਿਪਤਾ ਦੇ ਭਾਗਾਂ ਵਿੱਚ ਆਈ ਸੀ। ਉਸਨੇ ਹੀ ਗੁਰੂ ਸਾਹਿਬ ਨੂੰ ਮੁਢਲੀ ਸਿੱਖਿਆ ਦਿੱਤੀ, ਇਸ ਤੋਂ ਇਲਾਵਾ ਉਹਨਾਂ ਦੀ ਵੱਡੀ ਭੈਣ ਪੜਦਾਦੀ ਤੇ ਨਾਨੀ ਦੇ ਹੱਥਾਂ ਦੀ ਛੋਹ ਗੁਰੂ ਨਾਨਕ ਸਾਹਿਬ ਨੂੰ ਮਿਲੀ। ਸਾਲ ਕੁ ਮਗਰੋਂ ਗੁਰੂ ਨਾਨਕ ਸਾਹਿਬ ਨੂੰ ਬਾਹਰ ਦੇ ਲੋਕਾਂ ਦੀ ਸੰਗਤ ਮਿਲਣੀ ਸ਼ੁਰੂ ਹੋਈ ਸੀ। ਮਾਤਾ ਤ੍ਰਿਪਤਾ ਦਾ ਇੱਕੋ ਇੱਕ ਪੁੱਤਰ ਹੋਣ ਕਰਕੇ ਗੁਰੂ ਨਾਨਕ ਨੂੰ ਮਾਂ ਦਾ ਰੱਜਵਾਂ ਪਿਆਰ ਤੇ ਲਾਡ ਮਿਲਿਆ।
ਮਾਤਾ ਤ੍ਰਿਪਤਾ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਉਨਾਂ ਦੇ ਹੱਥਾਂ ਵਿੱਚ ਪੁੱਤਰ ਵੱਡਾ ਹੋਇਆ, ਜਵਾਨ ਹੋਇਆ, ਵਿਆਹਿਆ ਗਿਆ, ਦੋ ਪੁੱਤਰਾਂ ਦਾ ਬਾਪ ਬਣਿਆ। ਮਾਤਾ ਤ੍ਰਿਪਤਾ ਨੂੰ ਦੋਹਾਂ ਪੋਤਿਆਂ ਨੂੰ ਖਿਡਾਉਣ ਦਾ ਸੁੱਖ ਵੀ ਹਾਸਲ ਹੋਇਆ।
ਗੁਰੂ ਨਾਨਕ ਸਾਹਿਬ 1504 ਤੱਕ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਰਹੇ। ਇਸ ਵੇਲੇ ਸ੍ਰੀ ਚੰਦ ਦੀ ਉਮਰ 10 ਸਾਲ ਤੇ ਲਖਮੀ ਦਾਸ ਦੀ 7 ਸਾਲ ਸੀ। 1504 ਤੋਂ 1507 ਤੱਕ ਸੁਲਤਾਨਪੁਰ ਤੇ 1507 ਤੋਂ 1521 ਤੱਕ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਰਹੇ ਸਨ। ਇਸ ਸਮੇਂ ਦੌਰਾਨ ਉਹ ਮਾਤਾ ਜੀ ਨੂੰ ਸ਼ਾਇਦ ਸਿਰਫ ਕੁਝ ਸਮੇਂ ਵਾਸਤੇ ਹੀ ਮਿਲੇ ਸਨ। 1516 ਵਿੱਚ ਮਾਤਾ ਜੀ ਦੀ ਉਮਰ ਦੇ ਆਖਰੀ ਵਰੇ ਕਰਤਾਰਪੁਰ ਵਿੱਚ ਬੀਤੇ। ਇੱਥੇ ਕਿ ਸ਼ਾਇਦ 1522 ਵਿੱਚ ਉਹ ਅਕਾਲ ਚਲਾਣਾ ਕਰ ਗਏ । ਇਸ ਤੋਂ ਇਲਾਵਾ ਮਾਤਾ ਜੀ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਹਿਸਾਬ ਨਾਲ ਮਾਤਾ ਜੀ ਦੀ ਉਮਰ ਤਕਰੀਬਨ 80 ਸਾਲ ਦੀ ਹੋਵੇਗੀ। ਕਿਉਂਕਿ , ਉਹਨਾਂ ਦੇ ਪਤੀ ਦਾ ਜਨਮ 1440 ਦਾ ਸੀ ਤੇ ਉਹਨਾਂ ਦਾ ਵੀ 1440 ਤੇ 1445 ਦੇ ਵਿਚਕਾਰ ਦਾ ਹੋਵੇਗਾ ਤੇ ਜੇ ਉਹਨਾਂ ਦਾ ਅਕਾਲ ਚਲਾਣਾ ਕਰਤਾਰਪੁਰ ਵਿਖੇ ਹੋਇਆ ਹੈ ਤਾਂ 1522 ਤੋਂ ਮਗਰੋਂ ਹੀ ਹੋਇਆ ਹੋਵੇਗਾ। ਭਾਵੇਂ, ਤਵਾਰੀਖ ਵਿੱਚ ਮਾਤਾ ਜੀ ਬਾਰੇ ਕੋਈ ਬਹੁਤਾ ਹਵਾਲਾ ਨਹੀਂ ਮਿਲਦਾ। ਪਰ, ਇੱਕ ਗੱਲ ਤਾਂ ਯਕੀਨੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਮਾਂ ਮਾਣ ਮੱਤੀ ਹੋਵੇਗੀ, ਕਿ ਉਸਨੇ ਜਿਸ ਬੱਚੇ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਸੀ ਉਹ ਇੱਕ ਅਜ਼ਮਤ ਵਾਲੀ ਹਸਤੀ ਸੀ। ਜਿਸ ਅੱਗੇ ਹਜ਼ਾਰਾਂ ਲੋਕ ਆਪਣਾ ਸਿਰ ਝੁਕਾਉਂਦੇ ਸਨ ਤੇ ਉਹ ਸਿਰ ਦਰਅਸਲ ਉਸ ਦੀ ਮਾਂ ਅੱਗੇ ਵੀ ਚੁੱਕਦੇ ਸਨ। ਮਾਤਾ ਤ੍ਰਿਪਤਾ ਨੇ ਆਪਣੇ ਇਕਲੌਤੇ ਪੁੱਤਰ ਨੂੰ ਖਡਾਇਆ, ਸਿਆਣੇ ਪੁੱਤਰ ਦੀ ਸੂਝ ਵੀ ਵੇਖੀ, ਉਸਦੀ ਅਜਮਤ ਵੀ ਵੇਖੀ, ਉਸਦਾ ਮਾਣ ਸਤਿਕਾਰ ਵੀ ਵੇਖਿਆ ਤੇ ਆਖਰੀ ਸਾਹ ਆਪਣੇ ਪੁੱਤਰ ਦੀਆਂ ਬਾਵਾਂ ਵਿੱਚ ਲਏ। ਹਰੀ ਭਰੀ, ਨਿੱਘੀ, ਸਬਰ ਵਾਲੀ ਮਾਂ ਮਹਾਨ ਮਾਤਾ ਤ੍ਰਿਪਤਾ, ਮਾਤਾ ਤ੍ਰਿਪਤਾ ਦੇ ਪਿਤਾ, ਭਾਈ ਰਾਮਾ ਜਾਂ ਭਰਾ ਭਾਈ ਕ੍ਰਿਸ਼ਨਾ ਦੇ ਨਾਵਾਂ ਦਾ ਜ਼ਿਕਰ ਜਰੂਰ ਮਿਲਦਾ ਹੈ ਪਰ, ਉਹਨਾਂ ਦੇ ਗੁਰੂ ਨਾਨਕ ਸਾਹਿਬ ਨਾਲ ਸੰਬੰਧਾਂ ਦੇ ਹਵਾਲੇ ਨਹੀਂ ਮਿਲਦੇ।


Sikh Sargarmian 

The first lady in Sikh history was Mata Tripta. Who gave birth to Guru Nanak Sahib.
Background: Kalyan Das was born in October 1440 and Lal Chand in 1443 in the house of Guru Nanak Sahib’s grandfather Baba Shiv Narayan. In those days, this family lived in village Pathe Wind district of Amritsar. The village of Dera Baba Nanak is situated in the land of Pathe Wind village.
When Kalyan Das became young, he came to Rai Bhoy’s Talwandi, which is now known as Nankana Sahib and is currently in Pakistan, for employment. Kalyan Das was married in 1461 to Tripta, daughter of Bhai Rama and Mata Bhirai, resident of village Chahal district Lahore. (Mother) Tripta gave birth to (Babe) Nanaki in 1464 and (Guru) Nanak (Sahib) in 1469. Guru Nanak Sahib was born on 20 October 1469.
Guru Nanak Sahib was the successor of Akal Purakh, and his personality was ridden by God. But, childhood care came in the parts of Mata Tripta. She was the one who gave to Guru Sahib basic education, apart from this, Guru Nanak Sahib got the touch of his elder sister, great grandmother and grandmother. After a year, Guru Nanak Sahib started getting company from outsiders. Being the only son of Mata Tripta, Guru Nanak received mother’s intense love and pampering.
Not much information is available about Mata Tripta. In their hands, the son grew up, became young, got married, became the father of two sons. Mother Tripta also got the pleasure of playing with her two grandsons.
Guru Nanak Sahib stayed in Talwandi (Nankana Sahib) till 1504. Presently Shri Chand was 10 years old and Lakhmi Das was 7 years old. From 1504 to 1507, Guru Nanak stayed at Sultanpur and from 1507 to 1521 at Udasi. During this period, he met Mother perhaps only for a short time. In 1516, the last years of Mata Ji’s life passed in Kartarpur. She died here probably in 1522. Apart from this, no information is found about the Mata Taripta Ji. According to this, Mataji’s age will be around 80 years. Because, her husband was born in 1440 and her also between 1440 and 1445 and if she died at Kartarpur then it must have happened after 1522. Although, there is not much reference about Mataji in Tawarikh. But, one thing is certain that the mother of Guru Nanak Sahib would be proud, that the child she bore from her womb was a determined being. Before whom thousands of people used to bow their heads and in fact they used to raise their heads even before his mother. Mata Tripta raised her only son, saw the intelligence of the wise son, saw his determination, saw his dignity and took his last breath in her son’s arms. The green, warm, patient mother, the great Mata Tripta, the names of Mata Tripta’s father, Bhai Rama or brother Bhai Krishna are definitely mentioned, but there is no mention of their relationship with Guru Nanak Sahib.


Sikh History

ਭਾਦੋਂ ਸੰਗਰਾਂਦ ਪੂਰਾ ਸ਼ਬਦ ਅਰਥਾਂ ਦੇ ਨਾਲ / Bhadron Sangrand Complete Shabad With Meanings and Audio Link.

ਸੰਗਰਾਂਦ ਭਾਦੋਂ

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥

(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ ।

 

ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥

ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ ।

 

ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥

ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ । (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ) ।

 

ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥

ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ) ।

 

ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥

(ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ ।

 

ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥

(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ) ।

 

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥

ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ) ।

 

ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥

ਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ

 

ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥

ਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ ॥੭॥

 


https://youtu.be/9_Df2CMSy78